30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਕਿੱਕ ਬਾਕਸਿੰਗ ਚੈਂਪੀਅਨਸ਼ਿਪ 'ਚ ਖਿਡਾਰੀਆਂ ਨੇ ਮਾਰੀਆਂ ਮੱਲਾਂ <br/>

ਅਜੀਤ ਡੈਸਕ 20-05-2026
ਬੁਢਲਾਡਾ, 19 ਮਈ (ਸਵਰਨ ਸਿੰਘ ਰਾਹੀ)- ਪਿਛਲੇ ਦਿਨੀਂ ਜਲੰਧਰ ਵਿਖੇ ਹੋਈ 22ਵੀਂ ਕਿੱਕ ਬਾਕਸਿੰਗ ਚੈਂਪੀਅਨਸ਼ਿਪ 'ਚ ਸਥਾਨਕ ਬੀਐਨ ਗੁਰੂਕੁਲ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਡੀ ਕਾਮਯਾਬੀ ਹਾਸਲ ਕੀਤੀ ਹੈ | ਸਕੂਲ ਪਿ੍ੰਸੀਪਲ ਡਾ. ਦੀਪਿਕਾ ਸਿੰਗਲਾ ਅਤੇ ਵਾਇਸ ਪਿ੍ੰਸੀਪਲ ਸੁਖਦੀਪ ਕੌਰ ਨੇ ਦੱਸਿਆ ਕਿ ਕੋਚ ਪਾਰਸ ਅਤੇ ਗੁਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਖਿਡਾਰੀਆਂ ਨੇ ਬੂਸ਼ੋ ਮੁਕਾਬਲਿਆਂ 'ਚ 5 ਸੋਨੇ, 3 ਚਾਂਦੀ ਅਤੇ 5 ਕਾਂਸੀ ਦੇ ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸੇ ਤਰ੍ਹਾਂ ਕਰਾਟੇ ਮੁਕਾਬਲਿਆਂ 'ਚ ਵੀ ਸਕੂਲ ਦੇ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕਰਦਿਆਂ 1 ਸੋਨੇ ਅਤੇ 1 ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤਾ | ਵਿਦਿਆਰਥੀਆਂ ਦੀ ਇਸ ਪ੍ਰਾਪਤੀ 'ਤੇ ਖ਼ੁਸ਼ੀ ਪ੍ਰਗਟਾਉਂਦਿਆਂ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾ. ਨਵੀਨ ਸਿੰਗਲਾ ਨੇ ਜੇਤੂ ਖਿਡਾਰੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਮਾਊਾਟ ਅਮਾ ਡਬਲਾਮ ਦੀ ਚੋਟੀ ਸਰ ਕਰਨ ਵਾਲੀ ਸੁੱਖੀ ਬੱਲ ਦਾ ਵਿਸ਼ੇਸ਼ ਸਨਮਾਨ <br/> ਅਗਲੀ ਖ਼ਬਰ ਡਾਕਟਰੀ ਦੀ ਪੜ੍ਹਾਈ ਕਰ ਰਹੇ ਬਰੇਟਾ ਦੇ ਨੌਜਵਾਨ ਦੇ ਕਤਲ ਦੇ ਰੋਸ 'ਚ ਬਾਜ਼ਾਰ ਰਹੇ ਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।