ਭਗਤਾ ਭਾਈਕਾ, 19 ਮਈ (ਸੁਖਪਾਲ ਸਿੰਘ ਸੋਨੀ)-ਸਥਾਨਕ ਨਗਰ ਪੰਚਾਇਤ ਦੀ ਚੋਣ ਨੂੰ ਲੈ ਬੀਤੇ ਕੱਲ੍ਹ ਪੇਪਰਾਂ ਦੀ ਪੜਤਾਲ ਦੌਰਾਨ ਤਣਾਅ ਪੂਰਨ ਸਥਿਤੀ ਉਪਰੰਤ ਵੱਖ-ਵੱਖ ਰਾਜਸੀ ਪਾਰਟੀਆਂ ਅਤੇ ਆਜ਼ਾਦ ਸਮੇਤ ਸਾਰੇ 80 ਉਮੀਦਵਾਰਾਂ ਦੇ ਪੇਪਰ ਹੀ ਯੋਗ ਪਾਏ ਗਏ ਸਨ | ਅੱਜ ਪੇਪਰ ਵਾਪਸ ਲੈਣ ਦੇ ਦਿਨ ਉਪਰੰਤ 50 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ | ਇਨ੍ਹਾਂ ਉਮੀਦਵਾਰਾਂ ਵਲੋਂ ਆਪਣੇ-ਆਪਣੇ ਵਾਰਡ ਅੰਦਰ ਬੀਤੀ ਰਾਤ ਤੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ | ਸੂਤਰਾਂ ਅਨੁਸਾਰ ਅੱਜ ਪੇਪਰ ਵਾਪਸ ਲੈਣ ਉਪਰੰਤ ਵਾਰਡ-1 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਬੀਬੀ ਅਮਨਦੀਪ ਕੌਰ ਗਰੇਵਾਲ, ਆਪ ਦੇ ਬੀਬੀ ਮਿਥਲੇਸ ਵਰਮਾ, ਵਾਰਡ-2 ਤੋਂ ਕਾਂਗਰਸ ਦੇ ਬੂਟਾ ਸਿੰਘ ਸਿੱਧੂ, ਸ਼ੋ੍ਰਮਣੀ ਅਕਾਲੀ ਦਲ ਦੇ ਬੀਬੀ ਕੁਲਦੀਪ ਕੌਰ ਬਰਾੜ, ਆਪ ਦੇ ਸੁਖਮੰਦਰ ਸਿੰਘ ਮੰਦਰ, ਵਾਰਡ-3 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਬੀਬੀ ਰਣਜੀਤ ਕੌਰ, ਕਾਂਗਰਸ ਦੇ ਬੀਬੀ ਰਮਨਦੀਪ ਕੌਰ, ਆਪ ਦੇ ਬੀਬੀ ਮੰਦਰ ਕੌਰ ਅਤੇ ਭਾਜਪਾ ਦੇ ਬੀਬੀ ਹਰਜਿੰਦਰ ਕੌਰ, ਵਾਰਡ-4 ਤੋਂ ਆਪ ਦੇ ਸੁਖਵਿੰਦਰ ਸਿੰਘ ਖਾਨਦਾਨ, ਕਾਂਗਰਸ ਦੇ ਗੁਰਪ੍ਰੀਤ ਸਿੰਘ, ਸ਼ੋ੍ਰਮਣੀ ਅਕਾਲੀ ਦਲ ਦੇ ਬੀਬੀ ਗੁਰਵਿੰਦਰ ਕੌਰ ਰਾਣੀ, ਆਜ਼ਾਦ ਵਜੋਂ ਜਸਵੀਰ ਸਿੰਘ ਅਤੇ ਬਿੰਦਰ ਸਿੰਘ, ਵਾਰਡ-5 ਤੋਂ ਆਪ ਦੇ ਬੀਬੀ ਹਰਜਿੰਦਰ ਕੌਰ, ਕਾਂਗਰਸ ਦੇ ਜਸਵੀਰ ਕੌਰ, ਅਕਾਲੀ ਦਲ ਦੇ ਮਨਜੀਤ ਕੌਰ, ਵਾਰਡ-6 ਤੋਂ ਆਪ ਦੇ ਏਕਮ ਸਿੰਘ ਸਿੱਧੂ, ਅਕਾਲੀ ਦਲ ਦੇ ਹਰਬੰਸ ਸਿੰਘ ਠਾਣਾ, ਕਾਂਗਰਸ ਦੇ ਰਾਜਵਿੰਦਰ ਸਿੰਘ, ਭਾਜਪਾ ਦੇ ਸਤਵੀਰ ਸਿੰਘ, ਵਾਰਡ-7 ਤੋਂ ਅਕਾਲੀ ਦਲ ਦੇ ਚਰਨਜੀਤ ਕੌਰ, ਆਪ ਦੇ ਦਲਜੀਤ ਕੌਰ, ਕਾਂਗਰਸ ਦੇ ਬਲਜੀਤ ਕੌਰ, ਭਾਜਪਾ ਦੇ ਮਮਤਾ ਰਾਣੀ ਭੰਬਰੀ, ਵਾਰਡ-8 ਤੋਂ ਕਾਂਗਰਸ ਦੇ ਸੁਖਦੀਪ ਸਿੰਘ, ਅਕਾਲੀ ਦਲ ਦੇ ਹਰਜਿੰਦਰ ਸਿੰਘ ਸਾਬਕਾ ਕੌਂਸਲਰ, ਆਪ ਦੇ ਜਗਸੀਰ ਸਿੰਘ ਜੱਗਾ, ਭਾਜਪਾ ਦੇ ਕਿਰਨਾ ਸਿੰਘ ਕੰਡਿਆਰੇ, ਆਜ਼ਾਦ ਵਜੋਂ ਤਰਸੇਮ ਸਿੰਘ ਪਲੰਬਰ ਅਤੇ ਗੁਰਮੀਤ ਸਿੰਘ, ਵਾਰਡ-9 ਤੋਂ ਅਕਾਲੀ ਦਲ ਦੇ ਗੀਤਾ ਰਾਣੀ, ਆਪ ਦੇ ਸੀਮਾ ਰਾਣੀ, ਭਾਜਪਾ ਦੇ ਸੁਰਿੰਦਰ ਕੌਰ, ਵਾਰਡ-10 ਤੋਂ ਅਕਾਲੀ ਦਲ ਦੇ ਰਘਵੀਰ ਸਿੰਘ ਕਾਕਾ, ਆਪ ਦੇ ਰਾਜਵਿੰਦਰ ਸਿੰਘ, ਕਾਂਗਰਸ ਦੇ ਲਖਵੀਰ ਸਿੰਘ ਲੱਖਾ, ਭਾਜਪਾ ਦੇ ਬਿਕਰਮਜੀਤ ਬੰਟੀ, ਆਜ਼ਾਦ ਵਜੋਂ ਕੁਲਜੀਤ ਸਿੰਘ ਟੋਨਾ, ਵਾਰਡ-11 ਤੋਂ ਅਕਾਲੀ ਦਲ ਦੇ ਚੈਰੀ ਬਾਲਾ, ਆਪ ਦੇ ਪੁਸ਼ਪਾ ਰਾਣੀ ਪਿੰਕੀ, ਭਾਜਪਾ ਦੇ ਗੀਤਾ ਰਾਣੀ ਡੋਡ, ਆਜ਼ਾਦ ਵਜੋਂ ਪਰਵੀਨ ਰਾਣੀ ਸਿੰਗਲਾ, ਵਾਰਡ-12 ਤੋਂ ਆਪ ਦੇ ਜਗਸੀਰ ਸਿੰਘ ਸੀਰਾ ਪੰਨੂੰ, ਅਕਾਲੀ ਦਲ ਦੇ ਕਰਨਦੀਪ ਸਿੰਘ ਦੂਆ, ਕਾਂਗਰਸ ਦੇ ਸੁਰੇਸ਼ ਕੁਮਾਰ, ਭਾਜਪਾ ਦੇ ਬਲਤੇਜ ਸਿੰਘ, ਵਾਰਡ-13 ਤੋਂ ਅਕਾਲੀ ਦਲ ਦੇ ਮਨਜੀਤ ਸਿੰਘ ਧੁੰਨਾ, ਆਪ ਦੇ ਗੁਰਪ੍ਰੀਤ ਸਿੰਘ, ਕਾਂਗਰਸ ਦੇ ਜਸਵਿੰਦਰ ਸਿੰਘ ਚੋਣ ਮੈਦਾਨ ਵਿਚ ਰਹਿ ਗਏ ਹਨ | ਉਕਤ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੀ ਅਲਾਟ ਕਰ ਦਿੱਤੇ ਗਏ ਹਨ | ਨਗਰ ਪੰਚਾਇਤ ਦੇ ਕੌਂਸਲਰ ਬਣਨ ਦੇ ਇੱਛੁਕ ਉਮੀਦਵਾਰਾਂ ਵਲੋਂ ਆਪਣੇ-ਆਪਣੇ ਵਾਰਡ ਦੇ ਵੋਟਰਾਂ ਉਪਰ ਪਕੜ ਮਜ਼ਬੂਤ ਕਰਨ ਲਈ ਹਰ ਤਹੱਈਆ ਵਰਤਣਾ ਸ਼ੁਰੂ ਕਰ ਦਿੱਤਾ ਗਿਆ ਹੈ |