ਬੋਹਾ, 19 ਮਈ (ਰਮੇਸ਼ ਤਾਂਗੜੀ)- ਨਗਰ ਪੰਚਾਇਤ ਬੋਹਾ ਦੀ 26 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਉਮੀਦਵਾਰਾਂ ਦੀ ਪ੍ਰਕਿਰਿਆ ਉਦੋਂ ਪੂਰੀ ਹੋ ਗਈ, ਜਦੋਂ ਆਰ.ਓ. ਰਾਹੁਲ ਲੋਟੀਆ ਅਤੇ ਏ.ਆਰ.ਓ. ਸਤੀਸ਼ ਕੁਮਾਰ ਵਲੋਂ ਸਵੇਰੇ ਹੀ ਉਮੀਦਵਾਰਾਂ ਵਲੋਂ ਨਾਂਅ ਵਾਪਸ ਲੈਣ ਦਾ ਕੰਮ ਸ਼ੁਰੂ ਹੋ ਗਿਆ | ਇਸ ਦੌਰਾਨ 13 ਵਾਰਡਾਂ 'ਚੋਂ 15 ਉਮੀਦਵਾਰਾਂ ਨੇ ਆਪਣੇ ਨਾਂਅ ਵਾਪਸ ਲੈ ਲਏ | ਵਾਰਡ ਨੰ. 1 ਤੋਂ ਮਨਪ੍ਰੀਤ ਕੌਰ ਤੇ ਹਰਬੰਸ ਕੌਰ (ਆਜ਼ਾਦ), ਵਾਰਡ ਨੰ. 2 ਤੋਂ ਇੰਦਰਜੀਤ ਸਿੰਘ ਆਜ਼ਾਦ, ਵਾਰਡ ਨੰਬਰ 3 ਤੋਂ ਜਸਵਿੰਦਰ ਕੌਰ ਵੈਰਾਗੀ ਸਾਧ, ਵਾਰਡ ਨੰਬਰ 4 ਤੋਂ ਸੱਤਪਾਲ ਸਿੰਘ ਅਤੇ ਦਰਸ਼ਨ ਸਿੰਘ, ਵਾਰਡ ਨੰਬਰ 7 ਤੋਂ ਹਰਪ੍ਰੀਤ ਕੌਰ, ਵਾਰਡ ਨੰਬਰ 9 ਤੋਂ ਨੀਰੂ ਦੇਵੀ, ਸਿਮਰਜੀਤ ਕੌਰ, ਵਾਰਡ ਨੰਬਰ 10 ਤੋਂ ਨਵੀਨ ਕੁਮਾਰ, ਵੀਰਪਾਲ ਕੌਰ, ਅਰੁਣ ਗੋਇਲ, ਵਾਰਡ ਨੰਬਰ 11 ਤੋਂ ਰਾਜ ਕੁੰਸਾਲ, ਵਾਰਡ ਨੰਬਰ 12 ਤੋਂ ਸੰਦੀਪ ਕੌਰ, ਵਾਰਡ ਨੰਬਰ 13 ਤੋਂ ਜਗਤਾਰ ਸਿੰਘ ਨੇ ਆਪਣੇ ਕਾਗ਼ਜ਼ ਵਾਪਸ ਲਏ ਹਨ | ਇਸ ਵਾਪਸੀ ਦੌਰਾਨ ਵਾਰਡ ਨੰਬਰ 4 ਤੋਂ ਦਰਸ਼ਨ ਸਿੰਘ ਸ਼ੋ੍ਰਮਣੀ ਅਕਾਲੀ ਦਲ ਅਤੇ ਵਾਰਡ ਨੰਬਰ 7 ਤੋਂ ਹਰਪ੍ਰੀਤ ਕੌਰ ਸ਼ੋ੍ਰਮਣੀ ਅਕਾਲੀ ਦਲ ਅਤੇ ਸਿਮਰਜੀਤ ਕੌਰ ਜੋਗਾ ਸਿੰਘ ਸ਼ੋ੍ਰਮਣੀ ਅਕਾਲੀ ਦਲ, ਵਾਰਡ ਨੰਬਰ 10 ਤੋਂ ਨਵੀਨ ਕੁਮਾਰ ਕਾਲਾ ਕਾਂਗਰਸ ਨੇ ਵੀ ਕਾਗ਼ਜ਼ ਵਾਪਸ ਲਏ | ਬਾਅਦ 'ਚ ਵੰਡੇ ਗਏ ਚੋਣ ਨਿਸ਼ਾਨਾ ਦੌਰਾਨ ਸਾਰੇ ਆਜ਼ਾਦ ਉਮੀਦਵਾਰਾਂ 'ਚ ਸ਼ਾਮਿਲ ਵਾਰਡ ਨੰਬਰ 1 ਤੋਂ ਚਰਨਜੀਤ ਕੌਰ ਨੂੰ ਚੱਕੀ, ਸਰਬਜੀਤ ਕੌਰ ਨੂੰ ਟਰੈਕਟਰ, ਵਾਰਡ ਨੰਬਰ 2 'ਚ ਸੰਤੋਖ ਸਿੰਘ ਝਾੜੂ, ਗੁਰਜੀਤ ਸਿੰਘ ਟਰੈਕਟਰ, ਵਾਰਡ ਨੰਬਰ 3 'ਚ ਜਸਵੀਰ ਸਿੰਘ ਮੌੜ ਬਾਲਟੀ, ਮਨਜੀਤ ਸਿੰਘ ਘੜਾ, ਵਾਰਡ ਨੰਬਰ 4 'ਚ ਮਹਿੰਦਰ ਕੌਰ ਹਾਕੀ ਤੇ ਬਾਲ, ਕ੍ਰਿਪਾਲ ਸਿੰਘ ਟਰੈਕਟਰ, ਵਾਰਡ ਨੰਬਰ 5 ਤੋਂ ਪਰਮਜੀਤ ਕੌਰ ਹਾਕੀ ਤੇ ਬਾਲ, ਵਾਰਡ ਨੰਬਰ 6 ਕੁਲਵੰਤ ਸਿੰਘ ਟਰੈਕਟਰ, ਵਾਰਡ ਨੰਬਰ 8 'ਚ ਵੀਰਪਾਲ ਕੌਰ ਘੜਾ, ਅਮਰਜੀਤ ਕੌਰ ਹਵਾਈ ਜਹਾਜ਼, ਰਮਨਦੀਪ ਕੌਰ ਜੀਪ, ਵਾਰਡ ਨੰਬਰ 9 ਤੋਂ ਪੁਸ਼ਪਾ ਰਾਣੀ ਜੀਪ, ਵਾਰਡ ਨੰਬਰ 10 ਤੋਂ ਪਰਦੀਪ ਕੁਮਾਰ ਜੀਪ, ਵਾਰਡ ਨੰਬਰ 11 ਤੋਂ ਗੁਰਮੀਤ ਕੌਰ ਬਾਲਟੀ, ਕਿਰਨਾ ਦੇਵੀ ਪਤਨੀ ਸੁਨੀਲ ਗੋਇਲ ਜੀਪ, ਵਾਰਡ ਨੰਬਰ 12 ਬਾਦਲ ਸਿੰਘ ਟਰੈਕਟਰ, ਵਾਰਡ ਨੰਬਰ 13 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਆਪਣੇ ਚੋਣ ਨਿਸ਼ਾਨ ਤੱਕੜੀ, ਇੰਡੀਆ ਨੈਸ਼ਨਲ ਕਾਂਗਰਸ ਦੇ ਸਿਰਫ਼ 4 ਉਮੀਦਵਾਰ, ਆਮ ਆਦਮੀ ਪਾਰਟੀ ਦੇ 13 ਉਮੀਦਵਾਰ ਮੈਦਾਨ 'ਚ ਰਹਿ ਗਏ ਹਨ |