31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਸੂਬਾ ਪੱਧਰੀ ਕਬੱਡੀ ਮੁਕਾਬਲਿਆਂ ਲਈ ਟਰਾਇਲ ਭਲਕੇ

ਅਜੀਤ ਡੈਸਕ 30-05-2026
ਭੀਖੀ, 29 ਮਈ (ਬਲਕਾਰ ਸਿੰਘ ਸਹੋਤਾ)-ਕਬੱਡੀ ਐਸੋਸੀਏਸ਼ਨ ਵਲੋਂ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਵਿਖੇ ਜੂਨੀਅਰ ਪੰਜਾਬ ਕਬੱਡੀ ਚੈਂਪੀਅਨਸ਼ਿਪ ਨੈਸ਼ਨਲ ਸਟਾਈਲ (ਲੜਕੀਆਂ) ਦੇ ਕਰਵਾਏ ਜਾਣ ਵਾਲੇ ਮੁਕਾਬਲਿਆਂ 'ਚ ਜ਼ਿਲ੍ਹਾ ਮਾਨਸਾ ਦੀ ਟੀਮ ਲਈ 31 ਮਈ ਨੂੰ ਸਥਾਨਕ ਸਰਕਾਰੀ ਸਕੂਲ (ਲੜਕੇ) ਵਿਖੇ ਟਰਾਇਲ ਲਏ ਜਾਣਗੇ | ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਮਨ ਸਿੰਗਲਾ ਢੈਪਈ ਨੇ ਦੱਸਿਆ ਕਿ ਇਸ ਸੂਬਾ ਪੱਧਰੀ ਮੁਕਾਬਲਿਆਂ 'ਚ ਖਿਡਾਰੀ ਦੀ ਉਮਰ 1 ਜਨਵਰੀ 2007 ਤੋਂ ਬਾਅਦ ਦੀ ਹੋਣੀ ਚਾਹੀਦੀ ਹੈ ਤੇ ਭਾਰ 65 ਕਿੱਲੋ ਹੋਣਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਕਬੱਡੀ ਨਾਲ ਜੁੜੀਆਂ ਖਿਡਾਰਨਾਂ ਨੂੰ ਅਪੀਲ ਕੀਤੀ ਕਿ ਉਹ ਟਰਾਇਲਾਂ 'ਚ ਵੱਧ ਤੋਂ ਵੱਧ ਸ਼ਾਮਿਲ ਹੋ ਕੇ ਸੂਬਾ ਪੱਧਰੀ ਮੁਕਾਬਲਿਆਂ 'ਚ ਥਾਂ ਬਣਾਉਣ ਲਈ ਆਪਣੀ ਖੇਡ ਦਾ ਮੁਜ਼ਾਹਰਾ ਕਰਨ | ਇਸ ਮੌਕੇ ਮੱਖਣ ਹਾਜੀ ਤੇ ਜ਼ਿਲ੍ਹਾ ਜਨਰਲ ਸਕੱਤਰ ਕੁਲਦੀਪ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਗੜ੍ਹਦੀਵਾਲਾ 'ਚ 'ਆਪ' ਰਹੀ ਬਹੁਮਤ ਨਾਲ ਜੇਤੂ, ਅਕਾਲੀ ਤੇ ਭਾਜਪਾ ਦਾ ਨਹੀਂ ਖੁੱਲਿ੍ਹਆ ਖਾਤਾ 11 'ਚੋਂ 7 'ਤੇ 'ਆਪ',... ਅਗਲੀ ਖ਼ਬਰ ਵਿਸ਼ਵ ਮੈਂਨਸੂਰਲ ਹਾਈਜੀਨ ਦਿਵਸ ਮੌਕੇ ਲੜਕੀਆਂ ਨੂੰ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।