09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਪ੍ਰਾਇਮਰੀ ਸਕੂਲ ਬੱਲ੍ਹੋ ਨੇ ਹਾਸਿਲ ਕੀਤਾ 'ਹਾਈ ਪਰਫਾਰਮੈਂਸ ਸਕੂਲ' ਦਾ ਵੱਕਾਰੀ ਖ਼ਿਤਾਬ <br/>

ਅਜੀਤ ਡੈਸਕ 01-06-2026
ਚਾਉਕੇ, 31 ਮਈ (ਮਨਜੀਤ ਸਿੰਘ ਘੜੈਲੀ)-ਸਕੂਲ ਸਿੱਖਿਆ ਵਿਭਾਗ ਅਤੇ ਸਟੇਟ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ ਪੰਜਾਬ ਵਲੋਂ ਵਿੱਦਿਅਕ ਮਿਆਰ ਨੂੰ ਉੱਚਾ ਚੁੱਕਣ ਲਈ ਚਲਾਈ ਗਈ 'ਸਮਰੱਥ ਸਕੂਲ ਮੁਹਿੰਮ' (ਮਿਸ਼ਨ ਸਮਰੱਥ 3.0) ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਬੱਲ੍ਹੋ ਨੇ ਇੱਕ ਵੱਡੀ ਅਕਾਦਮਿਕ ਪ੍ਰਾਪਤੀ ਹਾਸਿਲ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਸਕੂਲ ਨੂੰ ਸਿੱਖਿਆ ਵਿਭਾਗ ਵਲੋਂ ਅਧਿਕਾਰਤ ਤੌਰ 'ਤੇ 'ਹਾਈ ਪਰਫਾਰਮੈਂਸ ਸਕੂਲ' ਦੇ ਵਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ | ਇਸ ਮੁਹਿੰਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬੀ ਅਤੇ ਗਣਿਤ ਵਿਸ਼ਿਆਂ ਵਿਚ ਨਿਰਧਾਰਿਤ ਕੀਤੇ ਗਏ ਉੱਚ ਸਿੱਖਣ ਟੀਚਿਆਂ ਨੂੰ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਪ੍ਰਾਪਤ ਕੀਤਾ ਹੈ | ਇਸ ਪ੍ਰਾਪਤੀ ਬਦਲੇ ਸਕੂਲ ਨੂੰ ਵਿਸ਼ੇਸ਼ ਪ੍ਰਸ਼ੰਸਾ ਪੱਤਰ ਜਾਰੀ ਕੀਤਾ ਗਿਆ ਹੈ | ਸਰਪੰਚ ਅਮਰਜੀਤ ਕੌਰ ਅਤੇ ਸਕੂਲ ਮੈਨੇਜਮੈਂਟ ਕਮੇਟੀ ਨੇ ਖ਼ੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਇਹ ਵਕਾਰੀ ਪੁਰਸਕਾਰ ਸਕੂਲ ਦੇ ਮਿਹਨਤੀ ਅਧਿਆਪਕਾਂ ਦੀ ਦਿਨ-ਰਾਤ ਦੀ ਲਗਨ, ਸਹੀ ਮਾਰਗ ਦਰਸ਼ਨ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਦਾ ਸਿੱਟਾ ਹੈ | ਪਿੰਡ ਦੀ ਸਰਪੰਚ ਅਮਰਜੀਤ ਕੌਰ ਅਤੇ ਤਰਨਜੋਤ ਵੈੱਲਫ਼ੇਅਰ ਸੁਸਾਇਟੀ ਬੱਲ੍ਹੋ ਦੇ ਅਹੁਦੇਦਾਰਾਂ ਨੇ ਸਕੂਲ ਸਟਾਫ਼, ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਵੱਡੀ ਸਫਲਤਾ 'ਤੇ ਵਧਾਈ ਦਿੱਤੀ | ਉਨ੍ਹਾਂ ਉਮੀਦ ਜਤਾਈ ਕਿ ਇਹ ਸਕੂਲ ਭਵਿੱਖ ਵਿਚ ਵੀ ਅਕਾਦਮਿਕ ਖੇਤਰ 'ਚ ਨਵੇਂ ਕੀਰਤੀਮਾਨ ਸਥਾਪਿਤ ਕਰਕੇ ਹੋਰਨਾਂ ਸਰਕਾਰੀ ਸਕੂਲਾਂ ਲਈ ਇਕ ਮਿਸਾਲ ਬਣੇਗਾ | ਇਸ ਮੌਕੇ ਮੁੱਖ ਅਧਿਆਪਕ ਕਮਲਜੀਤ ਕੌਰ, ਅਧਿਆਪਕ ਰਾਜੇਸ਼ ਕੁਮਾਰ, ਸੁਖਵਿੰਦਰ ਕੌਰ ਅਤੇ ਸੁਰਿੰਦਰ ਕੌਰ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਦਾਨ ਸਿੰਘ ਵਾਲਾ ਵਿਖੇ ਦੁੱਧ ਉਤਪਾਦਕ ਦੇ ਘਰੋਂ ਲੰਘੀ ਰਾਤ 2 ਲੱਖ 20 ਹਜ਼ਾਰ ਰੁਪਏ ਨਕਦੀ ਚੋਰੀ ਅਗਲੀ ਖ਼ਬਰ ਰਜਵਾਹੇ 'ਚ ਚੱਲ ਰਹੀ ਪਾਣੀ ਦੀ ਬੰਦੀ ਕਾਰਨ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਨੂੰ ਪਵੇਗਾ ਤਰਸਣਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।