ਬੁਢਲਾਡਾ, 4 ਜੂਨ (ਸੁਨੀਲ ਮਨਚੰਦਾ)- ਸਥਾਨਕ ਸ਼ਹਿਰ ਦੇ ਭੀਖੀ-ਬੁਢਲਾਡਾ ਨੈਸ਼ਨਲ ਹਾਈਵੇ 'ਤੇ ਪਿੰਡ ਗੁਰਨੇ ਨਜ਼ਦੀਕ 2 ਤੇਜ ਰਫ਼ਤਾਰ ਟਰੱਕਾਂ ਦੀ ਸਿੱਧੀ ਟੱਕਰ 'ਚ ਟਰੈਕਟਰ ਲਪੇਟ 'ਚ ਆਉਣ ਕਾਰਨ 3 ਵਿਅਕਤੀ ਜ਼ਖ਼ਮੀ ਹੋ ਗਏ ਹਨ, ਨੂੰ ਤੁਰੰਤ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਪਹੁੰਚਾਇਆ ਗਿਆ | ਮਨਦੀਪ ਸਿੰਘ ਸੋਨੂੰ ਅਤੇ ਸੁਖਵੀਰ ਸਿੰਘ ਦੇ ਤੇਜ਼ ਰਫ਼ਤਾਰ ਟਰੱਕਾਂ ਦੀ ਸਿੱਧੀ ਟੱਕਰ ਹੋ ਗਈ | ਹਾਦਸਾ ਐਨਾ ਭਿਆਨਕ ਸੀ ਕਿ ਟਰੈਕਟਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਚਾਲਕ ਗੁਰਪ੍ਰੀਤ ਸਿੰਘ ਵਾਸੀ ਹੋਡਲਾ ਜ਼ਖਮੀ ਹੋ ਗਿਆ | ਟਰੱਕ ਚਾਲਕ ਮਨਦੀਪ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਬਠਿੰਡਾ ਵਿਖੇ ਰੈਫ਼ਰ ਕਰ ਦਿੱਤਾ ਗਿਆ | ਥਾਣਾ ਸਦਰ ਦੇ ਐਸ. ਐਚ. ਓ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |