15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਟਰੈਫ਼ਿਕ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ-ਐਸ.ਐਚ.ਓ. <br/>

ਅਜੀਤ ਡੈਸਕ 05-06-2026
ਝੁਨੀਰ, 4 ਜੂਨ (ਸੰਜੀਵ ਸਿੰਗਲਾ)- ਥਾਣਾ ਝੁਨੀਰ ਦੇ ਨਵੇਂ ਆਏ ਮੁਖੀ ਭੁਪਿੰਦਰਜੀਤ ਸਿੰਘ ਨਾਲ ਪੈੱ੍ਰਸ ਮਿਲਣੀ ਮੌਕੇ ਪੱਤਰਕਾਰਾਂ ਵਲੋਂ ਕਸਬੇ ਦੀ ਟਰੈਫ਼ਿਕ ਸਮੱਸਿਆ ਦਾ ਮੁੱਦਾ ਉਠਾਇਆ ਗਿਆ | ਉਨ੍ਹਾਂ ਦੱਸਿਆ ਕਿ ਦੁਕਾਨਦਾਰਾਂ ਵਲੋਂ ਬੋਰਡ, ਸਾਮਾਨ ਆਦਿ ਰੱਖ ਕੇ ਸੜਕਾਂ ਉੱਪਰ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ, ਜਿਸ ਨਾਲ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕੁਝ ਟਰੈਕਟਰ ਚਾਲਕ ਬਾਜ਼ਾਰ ਅੰਦਰ ਉੱਚੀ ਆਵਾਜ਼ ਵਿੱਚ ਡੈੱਕ ਲਗਾ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ ਜਦਕਿ ਕਈ ਨੌਜਵਾਨ ਮੋਟਰਸਾਈਕਲਾਂ 'ਤੇ ਬੁਲਟ ਦੇ ਪਟਾਕੇ ਪਾ ਕੇ ਸਕੂਲੀ ਬੱਚਿਆਂ ਅਤੇ ਆਮ ਲੋਕਾਂ ਲਈ ਮੁਸ਼ਕਿਲਾਂ ਪੈਦਾ ਕਰ ਰਹੇ ਹਨ | ਥਾਣਾ ਮੁਖੀ ਨੇ ਕਿਹਾ ਕਿ ਪੁਲਿਸ ਅਜਿਹੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ ਅਤੇ ਅਗਲੇ ਦਿਨਾਂ 'ਚ ਟਰੈਫ਼ਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ | ਉਨ੍ਹਾਂ ਕਿਹਾ ਕਿ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ | ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਸਮਾਨ ਅਤੇ ਬੋਰਡ ਦੁਕਾਨਾਂ ਦੀ ਹੱਦ ਅੰਦਰ ਹੀ ਰੱਖਣ ਅਤੇ ਸੜਕਾਂ 'ਤੇ ਕਬਜ਼ਾ ਕਰ ਕੇ ਰਾਹਗੀਰਾਂ ਲਈ ਰੁਕਾਵਟ ਨਾ ਬਣਨ |

ਪਿਛਲੀ ਖ਼ਬਰ ਨਗਰ ਪੰਚਾਇਤ ਬੋਹਾ ਦੇ ਚੋਣ ਨਤੀਜਿਆਂ ਉਪਰੰਤ ਪ੍ਰਧਾਨ ਚੁਣਨ ਲਈ ਜ਼ੋਰ ਅਜ਼ਮਾਈ ਅਗਲੀ ਖ਼ਬਰ ਭੈਣੀਬਾਘਾ ਵਿਖੇ ਤੇਜ਼ ਹਨੇਰੀ ਤੇ ਬਾਰਿਸ਼ ਨਾਲ ਡੇਅਰੀ ਫਾਰਮਿੰਗ ਦਾ ਸ਼ੈੱਡ ਡਿਗਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।