ਮਾਨਸਾ, 4 ਜੂਨ (ਸ.ਰਿ.)- ਪੰਜਾਬ ਈ-ਰਿਕਸ਼ਾ ਯੂਨੀਅਨ ਅਤੇ ਸ਼ਹੀਦ ਸੁਰਜੀਤ ਸਿੰਘ ਥੇੜ੍ਹੀ ਰਿਕਸ਼ਾ ਯੂਨੀਅਨ ਦੀ ਮੀਟਿੰਗ ਹੋਈ | ਇਸ ਦੌਰਾਨ ਯੂਨੀਅਨ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਸਰਬਸੰਮਤੀ ਨਾਲ ਰਣਜੀਤ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ, ਜਦਕਿ ਨਾਇਬ ਸਿੰਘ ਕੁਲੈਹਿਰੀ ਜਨਰਲ ਸਕੱਤਰ, ਰਾਮ ਬਚਨ ਖ਼ਜ਼ਾਨਚੀ, ਬਲਵਿੰਦਰ ਸਿੰਘ ਸਲਾਹਕਾਰ ਅਤੇ ਗੁਰਜੰਟ ਸਿੰਘ ਨੂੰ ਸਟੈਂਡ ਇੰਚਾਰਜ ਬਣਾਇਆ ਗਿਆ |