29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਵੱਖ-ਵੱਖ ਜਥੇਬੰਦੀਆਂ ਵਲੋਂ ਬੇਰੁਜ਼ਗਾਰ ਲਾਈਨਮੈਨਾਂ 'ਤੇ ਕੀਤੇ ਲਾਠੀਚਾਰਜ ਦੀ ਨਿਖੇਧੀ

ਅਜੀਤ ਡੈਸਕ 09-06-2026
ਬਰੇਟਾ, 8 ਜੂਨ (ਪਾਲ ਸਿੰਘ ਮੰਡੇਰ)- ਇਲਾਕੇ ਦੀਆਂ ਜਨਤਕ ਜਥੇਬੰਦੀਆਂ ਵਲੋਂ ਪਿਛਲੇ ਦਿਨੀਂ ਪਟਿਆਲਾ ਵਿਖੇ ਹੱਕਾਂ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰ ਲਾਈਨਮੈਨਾਂ 'ਤੇ ਕੀਤੇ ਅਣਮਨੁੱਖੀ ਪੁਲਿਸ ਤਸ਼ੱਦਦ ਦੀ ਜ਼ੋਰਦਾਰ ਨਿੰਦਾ ਕੀਤੀ ਗਈ ਹੈ | ਇਨਕਲਾਬੀ ਕੇਂਦਰ ਪੰਜਾਬ ਦੇ ਭੀਮ ਸਿੰਘ ਮੰਡੇਰ, ਬਾਬੂ ਰਾਮ ਸ਼ਰਮਾ, ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਅਸ਼ਵਨੀ ਖੁਡਾਲ, ਦਿਲਬਾਗ ਸਿੰਘ ਰੱਲੀ, ਜਮਹੂਰੀ ਕਿਸਾਨ ਸਭਾ ਦੇ ਦਸੌਂਧਾ ਸਿੰਘ ਬਹਾਦਰਪੁਰ, ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਨਿੱਕਾ ਸਿੰਘ ਬਹਾਦਰਪੁਰ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਕਿ੍ਸ਼ਨ ਸਿੰਘ ਰੰਘੜਿਆਲ ਨੇ ਕਿਹਾ ਕਿ ਜੋ ਸਰਕਾਰ ਬਦਲਾਅ ਦਾ ਦਾਅਵਾ ਕਰ ਕੇ ਸੱਤਾ 'ਚ ਆਈ ਸੀ ਉਹ ਉਲਟਾ ਲੋਕਾਂ ਤੋਂ ਬਦਲਾ ਲੈਣ ਲੱਗੀ ਹੈ | ਉਨ੍ਹਾਂ ਕਿਹਾ ਕਿ ਰੁਜ਼ਗਾਰ ਮੰਗਦੇ ਭੁੱਖੇ ਢਿੱਡਾਂ ਨੂੰ ਇਸ ਤਰ੍ਹਾਂ ਪਸ਼ੂਆਂ ਵਾਂਗ ਕੁੱਟਣਾ ਜਗੀਰਦਾਰੀ ਪ੍ਰਬੰਧ 'ਚ ਹੀ ਸੰਭਵ ਹੈ | ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਲੋਕ ਪੱਖੀ ਰਾਜਨੀਤਕ ਅਤੇ ਆਰਥਿਕ ਨੀਤੀਆਂ ਨਹੀਂ ਬਣਦੀਆਂ ਉਨ੍ਹਾਂ ਚਿਰ ਰੰਗ-ਬਿਰੰਗੇ ਹਾਕਮ ਇਸੇ ਤਰ੍ਹਾਂ ਹੀ ਲੋਕ ਵਿਰੋਧੀ ਕੰਮ ਕਰਨਗੇ | ਉਨ੍ਹਾਂ ਲੋਕਾਂ ਨੂੰ ਅਜਿਹੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਇੱਕਜੁੱਟ ਹੋ ਕੇ ਸੰਘਰਸ਼ ਕਰਨ ਦੀ ਅਪੀਲ ਕੀਤੀ |
ਪਿਛਲੀ ਖ਼ਬਰ ਪੰਜਾਬ ਕੇਂਦਰ ਤੇ ਸੂਬਾਈ ਸਰਕਾਰਾਂ ਦੀ ਵਿਤਕਰੇਬਾਜ਼ੀ ਦਾ ਸ਼ਿਕਾਰ ਹੋ ਰਿਹੈ- ਧਾਲੀਵਾਲ ਅਗਲੀ ਖ਼ਬਰ ਗੁਰਨੇ ਕਲਾਂ ਵਿਖੇ ਕਰਵਾਏ ਧਾਰਮਿਕ ਸਮਾਗਮ 'ਚ ਵੱਡੀ ਗਿਣਤੀ ਸੰਗਤਾਂ ਪੁੱਜੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।