30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਚੰਗੀਆਂ ਜਨਗਣਨਾ ਸੇਵਾਵਾਂ ਬਦਲੇ ਅਧਿਆਪਕ ਦਾ ਕੀਤਾ ਸਨਮਾਨ <br/>

ਅਜੀਤ ਡੈਸਕ 09-06-2026
ਬੋਹਾ, 8 ਜੂਨ (ਰਮੇਸ਼ ਤਾਂਗੜੀ)- ਜਨਗਣਨਾ-2027 'ਚ ਬਤੌਰ ਗਿਣਤੀਕਾਰ ਵਜੋਂ ਚੰਗੀਆਂ ਸੇਵਾਵਾਂ ਨਿਭਾਉਣ ਵਾਲੇ ਅਧਿਆਪਕ ਪ੍ਰੀਤਮ ਸਿੰਘ ਮੱਲ ਸਿੰਘ ਵਾਲਾ ਦਾ ਡਾਇਰੈਕਟਰ ਜਨਗਣਨਾ ਅਪਰੇਸ਼ਨ ਪੰਜਾਬ ਡਾ. ਨਵਜੋਤ ਖੋਸਾ ਅਤੇ ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਪ੍ਰੀਤਮ ਸਿੰਘ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਈ.ਟੀ.ਟੀ. ਅਧਿਆਪਕ ਵਜੋਂ ਸੇਵਾਵਾਂ ਨਿਭਾਅ ਰਹੇ ਹਨ | ਉਨ੍ਹਾਂ ਜਨਗਣਨਾ ਕਾਰਜ ਵਾਰਡ ਨੰਬਰ 12 ਅਤੇ ਬਲਾਕ 17 ਨੂੰ ਨਿਰਧਾਰਿਤ ਸਮੇਂ ਤੋਂ ਪਹਿਲਾਂ ਨੇਪਰੇ ਚਾੜ੍ਹ ਕੇ ਆਪਣੀ ਕਾਬਲੀਅਤ ਨੂੰ ਬਰਕਰਾਰ ਰੱਖਿਆ ਹੈ | ਇਸ ਦੇ ਨਾਲ ਹੀ ਉਨ੍ਹਾਂ ਆਪਣੇ 20 ਸਾਲਾਂ ਦੇ ਕਾਰਜਕਾਲ 'ਚ ਵੱਖ-ਵੱਖ ਵਿਭਾਗਾਂ ਵਲੋਂ ਮਿਲੇ ਸਨਮਾਨਾਂ 'ਚ ਵੀ ਵਾਧਾ ਕੀਤਾ ਹੈ | ਡੀ.ਸੀ. ਨੇ ਅਧਿਆਪਕਾਂ ਦਾ ਹੌਸਲਾ ਵਧਾਉਂਦਿਆਂ ਕਿਹਾ ਕਿ ਸਮੁੱਚੇ ਜ਼ਿਲੇ੍ਹ ਨੂੰ ਅਜਿਹੇ ਮਿਹਨਤੀ ਅਧਿਆਪਕਾਂ 'ਤੇ ਮਾਣ ਹੈ | ਇਸ ਮੌਕੇ ਐਸ.ਐਮ.ਸੀ. ਦੇ ਪ੍ਰਧਾਨ ਸ਼ਿੰਦਾ ਸਿੰਘ, ਸਮਾਜ ਸੇਵੀ ਰਾਜੂ, ਕਰਮਜੀਤ ਸਿੰਘ ਫ਼ੌਜੀ, ਮਨਜੀਤ ਸਿੰਘ, ਜੀਤਾ ਸਿੰਘ, ਹਰਪਾਲ ਸਿੰਘ, ਗੁਰਪਾਲ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ 4161 ਅਧਿਆਪਕਾਂ ਵਲੋਂ ਸਿੱਖਿਆ ਮੰਤਰੀ ਦੀ ਰਿਹਾਇਸ਼ ਅੱਗੇ ਧਰਨੇ ਦੀ ਤਿਆਰੀ ਸੰਬੰਧੀ ਮੀਟਿੰਗ <br/> ਅਗਲੀ ਖ਼ਬਰ ਜੁਗਰਾਜ ਸਿੰਘ ਡਾ. ਅੰਬੇਡਕਰ ਯੂਥ ਫ਼ਰੰਟ ਦੇ ਇਕਾਈ ਪ੍ਰਧਾਨ ਚੁਣੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।