30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਜੁਗਰਾਜ ਸਿੰਘ ਡਾ. ਅੰਬੇਡਕਰ ਯੂਥ ਫ਼ਰੰਟ ਦੇ ਇਕਾਈ ਪ੍ਰਧਾਨ ਚੁਣੇ <br/>

ਅਜੀਤ ਡੈਸਕ 09-06-2026
ਬੋਹਾ, 8 ਜੂਨ (ਰਮੇਸ਼ ਤਾਂਗੜੀ)- ਦਿੱਲੀ 'ਚ ਨੌਜਵਾਨਾਂ ਦਾ ਇਕੱਠ ਦੇਸ਼ 'ਚ ਤਾਨਾਸ਼ਾਹੀ ਰਾਜ਼ ਦੇ ਖ਼ਾਤਮੇ ਦਾ ਅੰਦੋਲਨ ਹੈ | ਇਹ ਪ੍ਰਗਟਾਵਾ ਇੱਥੇ ਨੌਜਵਾਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਅੰਬੇਡਕਰ ਯੂਥ ਫ਼ਰੰਟ ਦੇ ਇੰਚਾਰਜ ਤੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਾ ਨੇ ਕੀਤਾ | ਉਨ੍ਹਾਂ ਸਿੱਖਿਆ ਮੰਤਰੀ 'ਧਰਮੇਂਦਰ ਪ੍ਰਧਾਨ ਨੂੰ ਗੱਦੀ ਤੋਂ ਹਟਾਓ' ਲਈ ਨੌਜਵਾਨਾਂ ਦੇ ਦੇਸ਼ ਵਿਆਪੀ ਅੰਦੋਲਨ ਦੀ ਹਮਾਇਤ ਕਰਨ ਦਾ ਐਲਾਨ ਵੀ ਕੀਤਾ | ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਕਾਰਪੋਰੇਟ ਕੰਪਨੀਆਂ ਦੇ ਦਲਾਲ ਬਣ ਕੇ ਪੂੰਜੀਪਤੀਆਂ ਨੂੰ ਦੇਸ਼ ਦੀ ਲੁੱਟ ਕਰਨ ਦੀ ਖੁੱਲ੍ਹ ਦੇ ਰਹੀਆਂ ਹਨ | ਉਨ੍ਹਾਂ ਕਿਹਾ ਕਿ ਨੌਕਰੀਆਂ ਦੇਣ ਦੇ ਨਾਂਅ 'ਤੇ ਵੋਟਾਂ ਲੈਣ ਵਾਲੇ ਹਾਕਮ ਰੋਜ਼ਗਾਰ ਮੰਗਦੇ ਨੌਜਵਾਨਾਂ 'ਤੇ ਪੁਲਿਸ ਜਬਰ ਕਰਵਾ ਰਹੇ ਹਨ | ਉਨ੍ਹਾਂ ਆਖਿਆ ਕਿ ਦੇਸ਼ ਨੂੰ ਤਾਨਾਸ਼ਾਹੀ ਗ਼ੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ ਦੀ ਸਾਂਝੀ ਲਹਿਰ ਸਮੇਂ ਦੀ ਮੁੱਖ ਲੋੜ ਹੈ | ਇਸ ਦੌਰਾਨ ਫ਼ਰੰਟ ਦੀ ਸਥਾਨਕ ਇਕਾਈ ਦੀ ਚੋਣ ਕਰ ਕੇ 7 ਮੈਂਬਰੀ ਕਮੇਟੀ ਬਣਾਈ ਗਈ, 'ਚ ਜੁਗਰਾਜ ਸਿੰਘ ਨੂੰ ਪ੍ਰਧਾਨ ਅਤੇ ਸਨੀ ਸਿੰਘ ਨੂੰ ਸਕੱਤਰ ਚੁਣਿਆ ਗਿਆ | ਇਸ ਮੌਕੇ ਸੁਖਵਿੰਦਰ ਸਿੰਘ ਬੋਹਾ, ਕਿ੍ਸ਼ਨ ਸਿੰਘ, ਬੱਬੀ ਸਿੰਘ, ਗੁਰਮੁਖ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਚੰਗੀਆਂ ਜਨਗਣਨਾ ਸੇਵਾਵਾਂ ਬਦਲੇ ਅਧਿਆਪਕ ਦਾ ਕੀਤਾ ਸਨਮਾਨ <br/> ਅਗਲੀ ਖ਼ਬਰ ਜੈ ਮਾਂ ਮੰਦਰ ਵਿਖੇ ਸ੍ਰੀਮਦ ਭਾਗਵਤ ਕਥਾ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।