30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਮਜ਼ਦੂਰ ਮੁਕਤੀ ਮੋਰਚਾ ਵਲੋਂ ਬੁਰਜ ਢਿੱਲਵਾਂ ਵਿਖੇ ਦਲਿਤ ਜਬਰ ਵਿਰੋਧੀ ਰੈਲੀ

ਅਜੀਤ ਡੈਸਕ 10-06-2026

ਮਾਨਸਾ, 9 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਪੰਜਾਬ ਵਲੋਂ ਨੇੜਲੇ ਪਿੰਡ ਬੁਰਜ ਢਿੱਲਵਾਂ ਦੇ ਦਲਿਤ ਮਜ਼ਦੂਰ ਨੌਜਵਾਨ ਨੂੰ 'ਤੇ ਜਾਨਲੇਵਾ ਹਮਲਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਕਰਨ ਦੇ ਖ਼ਿਲਾਫ਼ ਪਿੰਡ 'ਚ ਦਲਿਤ ਜਬਰ ਵਿਰੋਧੀ ਰੈਲੀ ਕੀਤੀ ਗਈ | ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਾ ਨੇ ਦੱਸਿਆ ਕਿ ਪੀੜਤ ਬੂਟਾ ਸਿੰਘ ਪੁੱਤਰ ਗੁਰਮੇਲ ਸਿੰਘ ਮੌਜੂਦਾ ਪੰਚ ਦੀ 31 ਮਈ ਨੂੰ ਕੁੱਟਮਾਰ ਕਰ ਕੇ ਦੋਵੇਂ ਬਾਂਹਾਂ ਤੋੜ ਦਿੱਤੀਆਂ ਗਈਆਂ ਅਤੇ 10 ਦਿਨ ਬੀਤ ਗਏ ਹਨ ਪਰ ਪੁਲਿਸ ਵਲੋਂ ਕਥਿਤ ਦੋਸ਼ੀ ਨਾ ਗਿ੍ਫ਼ਤਾਰ ਕੀਤੇ ਗਏ ਹਨ ਜਦਕਿ ਮੁਕੱਦਮੇ 'ਚ ਐਸ.ਸੀ./ਐਸ.ਟੀ. ਐਕਟ, ਇਰਾਦਾ ਕਤਲ ਦੀਆਂ ਧਾਰਾਵਾਂ ਲਗਾਉਣ ਦੀ ਥਾਂ ਮਾਮੂਲੀ ਧਾਰਾਵਾਂ ਲਗਾਈਆਂ ਗਈਆਂ ਹਨ | ਉਨ੍ਹਾਂ ਦੋਸ਼ ਲਗਾਇਆ ਕਿ 'ਆਪ' ਸਰਕਾਰ ਦੇ ਰਾਜ 'ਚ ਦਲਿਤਾਂ ਨਾਲ ਸਭ ਤੋਂ ਵੱਧ ਵਿਤਕਰਾ ਤੇ ਅੱਤਿਆਚਾਰ ਹੋਇਆ ਹੈ ਅਤੇ ਵੋਟਾਂ ਸਮੇਂ ਜੱਫੀਆਂ ਪਾਉਣ ਵਾਲੇ ਦਲਿਤਾਂ 'ਤੇ ਹੁੰਦੇ ਜਬਰ ਖਿਲਾਫ ਕੋਈ ਜਵਾਬ ਨਹੀਂ ਖੋਲ੍ਹਦਾ | ਉਨ੍ਹਾਂ ਦੱਸਿਆ ਕਿ 10 ਜੂਨ ਨੂੰ ਥਾਣਾ ਜੋਗਾ ਅੱਗੇ ਧਰਨਾ ਲਗਾਇਆ ਜਾਵੇਗਾ | ਇਸ ਦੌਰਾਨ ਸੰਘਰਸ਼ ਲਈ 11 ਮੈਂਬਰੀ ਐਕਸ਼ਨ ਕਮੇਟੀ ਦੀ ਚੋਣ ਵੀ ਕੀਤੀ ਗਈ | ਰੈਲੀ ਨੂੰ ਭੋਲਾ ਸਿੰਘ ਝੱਬਰ, ਜੱਗਾ ਸਿੰਘ ਉੱਭਾ, ਹਰਕੀਰਤ ਸਿੰਘ, ਸੁਖਦੇਵ ਸਿੰਘ ਖ਼ਾਲਸਾ ਆਦਿ ਨੇ ਸੰਬੋਧਨ ਕੀਤਾ |

ਪਿਛਲੀ ਖ਼ਬਰ 43 ਗ੍ਰਾਮ ਚਿੱਟਾ ਬਰਾਮਦ, 2 ਕਾਬੂ ਅਗਲੀ ਖ਼ਬਰ ਕੇਂਦਰ ਤੇ ਸੂਬਾ ਸਰਕਾਰ ਓ.ਬੀ.ਸੀ. ਸਮਾਜ ਦੀਆਂ ਮੰਗਾਂ ਨੂੰ ਤਰਜੀਹ ਦੇ ਆਧਾਰ 'ਤੇ ਪੂਰਾ ਕਰੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।