ਮਾਨਸਾ, 9 ਜੂਨ (ਵਿ.ਪ੍ਰਤੀ.)- ਥਾਣਾ ਸਦਰ ਮਾਨਸਾ ਪੁਲਿਸ ਨੇ ਮਨਜੋਤ ਸਿੰਘ ਵਾਸੀ ਖੋਖਰ ਖ਼ੁਰਦ ਤੋਂ 13 ਗ੍ਰਾਮ ਚਿੱਟਾ ਅਤੇ ਥਾਣਾ ਜੌੜਕੀਆਂ ਪੁਲਿਸ ਨੇ ਸਿਕੰਦਰ ਸਿੰਘ ਵਾਸੀ ਸਰਦੂਲੇਵਾਲਾ ਕੋਲੋਂ 30 ਗ੍ਰਾਮ ਚਿੱਟਾ ਬਰਾਮਦ ਕਰ ਕੇ ਐਕਟਿਵਾ ਸਕੂਟਰੀ ਕਬਜ਼ੇ 'ਚ ਲੈ ਲਈ ਹੈ | ਦੋਵਾਂ ਨੂੰ ਕਾਬੂ ਕਰ ਕੇ ਐਨ. ਡੀ. ਪੀ. ਐਸ. ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ |