ਬਠਿੰਡਾ, 10 ਜੂਨ (ਪ੍ਰੀਤਪਾਲ ਸਿੰਘ ਰੋਮਾਣਾ)- ਮਿੱਡ-ਡੇ ਮੀਲ ਵਰਕਰਜ਼ ਯੂਨੀਅਨ ਪੰਜਾਬ ਸਬੰਧਿਤ ਸੀਟੂ ਵਲੋਂ ਆਪਣੀਆਂ ਲੰਮੇ ਸਮੇਂ ਤੋਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲਾਗੂ ਕਰਵਾਉਣ ਲਈ ਚਿਲਡਰਨ ਪਾਰਕ ਬਠਿੰਡਾ ਵਿਖੇ ਇਕੱਠੇ ਹੋ ਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਰੋਸ ਮਾਰਚ ਕੀਤਾ ਗਿਆ | ਇਸ ਉਪਰੰਤ ਡਿਪਟੀ ਕਮਿਸ਼ਨਰ ਬਠਿੰਡਾ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ | ਇਸ ਮੌਕੇ ਸੂਬਾ ਪ੍ਰਧਾਨ ਹਰਪਾਲ ਕੌਰ, ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਆਦਮਪੁਰਾ, ਜਨਰਲ ਸਕੱਤਰ ਕੁਲਵਿੰਦਰ ਕੌਰ ਘੰਡਾ ਬੰਨਾ ਨੇ ਕਿਹਾ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਮਿੱਡ ਡੇ ਮੀਲ ਵਰਕਰਾਂ ਨੂੰ ਮਜ਼ਦੂਰ ਮੰਨ ਕੇ ਘੱਟੋ ਘੱਟ ਉਜ਼ਰਤਾਂ ਤੇ ਹੋਰ ਸਹੂਲਤਾਂ ਵਿਚ ਦਿੱਤੇ ਜਾਦੇ 3 ਹਜਾਰ ਰੁਪਏ ਮਾਸਿਕ ਭੱਤੇ ਨੂੰ ਵਧਾ ਕੇ ਗੁਆਂਢੀ ਰਾਜ ਹਰਿਆਣਾ ਦੇ ਸਕੂਲੀ ਵਰਕਰਾਂ ਵਾਂਗ 7000 ਹਜਾਰ ਮਹੀਨੇ ਦੇ ਬਰਾਬਰ ਕੀਤੇ ਜਾਣ, ਬੀਮਾ ਵਰਦੀਆਂ ਦੀਆਂ ਸਹੂਲਤਾਂ ਦਿੱਤੀਆਂ ਜਾਣ, ਮਿੱਡ ਡੇ ਮੀਲ ਵਰਕਰਾਂ ਦੀ ਸੇਵਾ ਨਿਵਿਰਤੀ ਤੇ ਆਂਗਣਵਾੜੀ ਵਰਕਰਾਂ ਵਾਂਗ ਐਕਸ ਗਰੇਸੀਆ ਪੈਸੇ ਦਿੱਤੇ ਜਾਣ ਅਤੇ ਸੇਵਾ ਮੁਕਤੀ ਮੌਕੇ ਪੈਨਸ਼ਨ 6 ਹਜਾਰ ਰੁਪਏ ਮਹਿਨਾ ਕੀਤਾ ਜਾਵੇ, ਮਿੱਡ ਡੇ ਮੀਲ ਦੇ ਭਾਂਡਿਆਂ ਦੀ ਸਫ਼ਾਈ ਲਈ ਵੱਖਰੇ ਹੋਰ ਵਰਕਰ ਭਰਤੀ ਕੀਤੇ ਜਾਣ, ਕਿਸੇ ਸਕੂਲ ਵਿਚ ਬੱਚਿਆਂ ਦੀ ਗਿਣਤੀ ਘਟਣ ਕਾਰਨ ਕੁੱਕ ਵਰਕਰ ਨੂੰ ਕੰਮ ਤੋ ਹਟਾ ਕੇ ਇਸ ਦੀ ਸਜਾ ਦੇਣੀ ਬੰਦ ਕੀਤੀ ਜਾਵੇ ਜੀ, ਇਸ ਤਰ੍ਹਾਂ ਹਟਾਏ ਗਏ ਵਰਕਰਾਂ ਨੂੰ ਬਹਾਲ ਕੀਤਾ ਜਾਵੇ, ਕਿਰਤ ਕਾਨੂੰਨਾਂ ਵਿਚ ਕੀਤੇ ਮਜ਼ਦੂਰ ਵਿਰੋਧੀ ਬਦਲਾਅ ਅਤੇ ਨਵੇਂ 4 ਲੇਬਰ ਕੋਡਾਂ ਨੂੰ ਰੱਦ ਕੀਤਾ ਜਾਵੇ ਅਤੇ ਇਨ੍ਹਾਂ ਵਿਰੁੱਧ ਅਸੈਂਬਲੀ ਵਿਚ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ, ਮਿੱਡ-ਡੇ-ਮੀਲ ਦਾ ਨਿੱਜੀਕਰਨ ਦੀਆਂ ਵਿਉਂਤਬੰਦੀਆਂ ਕੀਤੀਆ ਜਾਣ, ਮਿੱਡ ਡੇ ਮੀਲ ਲਈ ਸਾਰੀਆਂ ਰਾਸ਼ਨ ਵਾਸਤਾਂ ਸਰਕਾਰੀ ਤੌਰ ਤੇ ਸਮੇਂ ਸਿਰ ਸਪਲਾਈ ਕਰਨ ਦੀ ਗਰੰਟੀ ਦਿੱਤੀ ਜਾਵੇ, ਤਾਂ ਕਿ ਜ਼ਿੰਮੇਵਾਰ ਅਧਿਆਪਕਾਂ ਨੂੰ ਪ੍ਰਾਈਵੇਟ ਤੌਰ 'ਤੇ ਉਧਾਰ ਮੰਗ ਕੇ ਖੱਜਲ-ਖੁਆਰ ਹੋਣਾ ਬੰਦ ਹੋ ਸਕੇ, ਸਾਰੇ ਮਿੱਡ ਡੇ ਮੀਲ ਵਰਕਰਾਂ