29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਮਸਲੇ ਹੱਲ ਨਾ ਕੀਤੇ ਤਾਂ 2027 ਦੀਆਂ ਚੋਣਾਂ 'ਚ ਸੱਤਾ ਧਿਰ ਖ਼ਿਲਾਫ਼ ਭੁਗਤਣਗੇ ਪੈਨਸ਼ਨਰਜ਼ <br/>

ਬੁਢਲਾਡਾ ਵਿਖੇ ਮੀਟਿੰਗ ਦੌਰਾਨ ਪੈਨਸ਼ਨਰਜ਼ ਐਸੋਸੀਏਸ਼ਨ ਦੇ ਆਗੂ | ਤਸਵੀਰ : ਟੋਨੀ ਬੁਢਲਾਡਾ <br/> 11-06-2026
ਬੁਢਲਾਡਾ, 10 ਜੂਨ (ਸਵਰਨ ਸਿੰਘ ਰਾਹੀ)- ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਪ੍ਰਗਟ ਸਿੰਘ ਚਹਿਲ ਦੀ ਅਗਵਾਈ ਹੇਠ ਹੋਈ | ਬੁਲਾਰਿਆਂ ਨੇ ਕਿਹਾ ਕਿ ਸਰਕਾਰ ਦੀ ਪਿਛਲੇ ਸਾਲਾਂ ਦੌਰਾਨ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਸਬੰਧੀ ਅਪਣਾਈ ਬੇਰੁਖ਼ੀ ਅਤੇ ਹਾਈਕੋਰਟ ਵਲੋਂ 18 ਫ਼ੀਸਦੀ ਡੀ ਏ ਦੇਣ ਦੇ ਸੁਣਾਏ ਫ਼ੈਸਲੇ ਨੂੰ ਲਾਗੂ ਨਾ ਕਰਨਾ ਸਰਕਾਰ ਦੇ ਮੁਲਾਜ਼ਮ ਵਿਰੋਧੀ ਚਿਹਰੇ ਨੂੰ ਨੰਗਾ ਕਰਦਾ ਹੈ | ਉਨ੍ਹਾਂ ਪਟਿਆਲਾ ਵਿਖੇ ਆਪਣੇ ਹੱਕ ਮੰਗਦੇ ਨੌਜਵਾਨਾਂ 'ਤੇ ਕੀਤੇ ਤਸ਼ੱਦਦ ਦੀ ਵੀ ਨਿਖੇਧੀ ਕੀਤੀ ਗਈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਮਾਂ ਰਹਿੰਦਿਆਂ ਮੰਗਾਂ ਤੇ ਮਸਲੇ ਹੱਲ ਨਾ ਕੀਤੇ ਤਾਂ 2027 ਦੀਆਂ ਚੋਣਾਂ 'ਚ ਸਮੂਹ ਪੈਨਸ਼ਨਰ ਅਤੇ ਉਨ੍ਹਾਂ ਦੇ ਪਰਿਵਾਰ ਸੱਤਾਧਾਰੀ ਧਿਰ ਦੇ ਖ਼ਿਲਾਫ਼ ਭੁਗਤਣਗੇ | ਪ੍ਰਧਾਨ ਪ੍ਰਗਟ ਸਿੰਘ ਤੇ ਸਕੱਤਰ ਨਰੇਸ਼ ਕੁਮਾਰ ਕਾਂਸਲ ਨੇ ਪੰਚਕੂਲਾ ਵਿਖੇ ਜਾ ਕੇ ਪੈਨਸ਼ਨਰ ਸਾਥੀਆਂ ਦੇ ਐਸ. ਬੀ. ਆਈ. ਬੈਂਕ ਸੰਬੰਧੀ ਲੰਬਿਤ ਮਾਮਲੇ ਹੱਲ ਕਰਵਾਉਣ ਬਾਰੇ ਦੱਸਿਆ | ਜਥੇਬੰਦੀ ਦੇ ਆਗੂ ਕਾ. ਜਗਸੀਰ ਸਿੰਘ ਰਾਏਕੇ ਦੇ ਕੌਂਸਲਰ ਬਣਨ 'ਤੇ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਸਰਪ੍ਰਸਤ ਗੁਰਬਚਨ ਸਿੰਘ ਮੰਦਰਾਂ, ਚੇਅਰਮੈਨ ਗੁਰਚਰਨ ਸਿੰਘ ਮਾਨ, ਸੀਨੀਅਰ ਮੀਤ ਪ੍ਰਧਾਨ ਰਘੂਨਾਥ ਸਿੰਗਲਾ, ਜਰਨੈਲ ਸਿੰਘ, ਮਿੱਤ ਸਿੰਘ, ਨਾਮਦੇਵ ਸਿੰਘ, ਬਲਬੀਰ ਸਿੰਘ ਸਰਾਂ, ਕੁਲਵਿੰਦਰ ਸਿੰਘ, ਸੁਰਿੰਦਰ ਕੁਮਾਰ, ਸਾਮ ਸੁੰਦਰ ਸ਼ਰਮਾ, ਸੁਰਜੀਤ ਸਿੰਘ, ਦਿਆਲ ਸਿੰਘ, ਗੁਰਤੇਜ ਸਿੰਘ, ਅਵਤਾਰ ਸਿੰਘ ਹੌਲਦਾਰ, ਅਵਿਨਾਸ਼ ਸੂਦ, ਰਾਮ ਗੋਪਾਲ, ਕਰਮ ਸਿੰਘ ਵਿਰਦੀ, ਟੇਕ ਸਿੰਘ ਬੱਛੋਆਣਾ, ਪ੍ਰੀਤਮ ਸਿੰਘ ਹੌਲਦਾਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਬੁਢਲਾਡਾ ਵਲੋਂ ਮਾਨਸਾ 'ਚ ਦਾਖ਼ਲਾ ਸਹਾਇਤਾ ਕੇਂਦਰ ਸਥਾਪਿਤ ਅਗਲੀ ਖ਼ਬਰ ਹੱਕੀ ਮੰਗਾਂ ਨੂੰ ਲੈ ਕੇ ਕੱਚੇ ਕਾਮਿਆਂ ਵਲੋਂ ਬੱਸਾਂ ਦਾ ਚੱਕਾ ਰੱਖਿਆ ਜਾਮ ਸਵਾਰੀਆਂ ਹੋਈਆਂ ਖੱਜਲ-ਖੁਆਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।