06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਬਾਸਕਟਬਾਲ ਖਿਡਾਰੀ ਫ਼ਤਿਹਜੀਤ ਸਿੰਘ ਦਾ ਪਿੰਡ ਭੈਣੀਬਾਘਾ ਪਹੁੰਚਣ 'ਤੇ ਨਿੱਘਾ ਸਵਾਗਤ <br/>

ਅਜੀਤ ਡੈਸਕ 12-06-2026
ਮਾਨਸਾ, 11 ਜੂਨ (ਰਾਵਿੰਦਰ ਸਿੰਘ ਰਵੀ)- ਨੇੜਲੇ ਪਿੰਡ ਮਾਨਸਾ ਖੁਰਦ ਦੇ ਜੰਮਪਲ ਬਾਸਕਟਬਾਲ ਖਿਡਾਰੀ ਫ਼ਤਿਹਜੀਤ ਸਿੰਘ ਦਾ ਪਿੰਡ ਭੈਣੀਬਾਘਾ ਵਿਖੇ ਪਹੁੰਚਣ 'ਤੇ ਪੰਚਾਇਤ ਦੇ ਨੁਮਾਇੰਦਿਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ¢ ਦੱਸ ਦੇਈਏ ਕਿ ਫ਼ਤਿਹਜੀਤ ਸਿੰਘ ਭਾਰਤੀ ਬਾਸਕਟਬਾਲ ਟੀਮ ਦਾ ਖਿਡਾਰੀ ਹੈ ਅਤੇ ਉਸ ਨੇ ਹਾਲ ਹੀ ਸ੍ਰੀਲੰਕਾ ਵਿਖੇ ਹੋਈ ਬਾਸਕਟਬਾਲ ਚੈਂਪੀਅਨਸ਼ਿਪ 'ਚੋਂ ਸੋਨ ਤਗਮਾ ਜਿੱਤਿਆ ਹੈ¢ ਉਹ ਭੈਣੀਬਾਘਾ ਦੇ ਬਾਸਕਟਬਾਲ ਮੈਦਾਨ 'ਚ ਅਭਿਆਸ ਕਰਦਾ ਰਿਹਾ ਹੈ ਤੇ ਇੱਥੇ ਹੀ ਉਸ ਨੇ ਖੇਡ ਦੇ ਦਾਅ ਪੇਚ ਸਿੱਖੇ ਹਨ¢ ਖਿਡਾਰੀ ਨੇ ਦੱਸਿਆ ਕਿ ਉਹ ਹੁਣ ਲੁਧਿਆਣਾ ਵਿਖੇ ਬਾਸਕਟਬਾਲ ਅਕੈਡਮੀ 'ਚ ਅਭਿਆਸ ਕਰ ਰਿਹਾ ਹੈ¢ ਆਈ. ਪੀ. ਐਸ. ਭਾਵਨਾ ਗੁਪਤਾ ਅਤੇ ਸਰਪੰਚ ਸੁਖਜਿੰਦਰ ਸਿੰਘ ਨੇ ਕਿਹਾ ਕਿ ਫ਼ਤਿਹਜੀਤ ਸਿੰਘ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਸ ਦੀਆਂ ਚੰਗੀਆਂ ਪ੍ਰਾਪਤੀਆਂ ਕਰ ਕੇ ਮਾਨਸਾ ਜ਼ਿਲ੍ਹੇ ਦਾ ਨਾਂਅ ਰÏਸ਼ਨ ਹੋਇਆ ਹੈ¢ ਉਨ੍ਹਾਂ ਦੱਸਿਆ ਕਿ ਪਿੰਡ ਦੇ ਕਈ ਖਿਡਾਰੀਆਂ ਨੇ ਬਾਸਕਟਬਾਲ 'ਚ ਝੰਡੇ ਗੱਡੇ ਹਨ¢ ਖਿਡਾਰੀ ਦੇ ਪਿਤਾ ਏ. ਐਸ. ਪੀ. ਅਵਤਾਰ ਸਿੰਘ ਭੁਪਾਲ ਅਤੇ ਮਾਤਾ ਪਿ੍ੰਸੀਪਲ ਪ੍ਰਕਾਸ਼ ਕÏਰ ਢਿੱਲੋਂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤਰ 'ਤੇ ਮਾਣ ਹੈ¢

ਪਿਛਲੀ ਖ਼ਬਰ ਪ੍ਰਮਾਤਮਾ ਦੀ ਭਗਤੀ ਨਾਲ ਦੁੱਖ ਕੱਟੇ ਜਾਂਦੇ ਹਨ-ਪੰਡਿਤ ਅਸ਼ਵਨੀ <br/> ਅਗਲੀ ਖ਼ਬਰ ਸੀਨੀਅਰ ਸਿਟੀਜ਼ਨਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਕੈਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।