31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਪੈਟਰੋਲ, ਡੀਜ਼ਲ ਤੇ ਗੈਸ ਦੇ ਰੇਟਾਂ 'ਚ ਕੀਤੇ ਵਾਧੇ ਖ਼ਿਲਾਫ਼ ਮਜ਼ਦੂਰ ਰੈਲੀ

ਅਜੀਤ ਡੈਸਕ 15-06-2026
ਬੁਢਲਾਡਾ, 14 ਜੂਨ (ਸਵਰਨ ਸਿੰਘ ਰਾਹੀ)- ਪੈਟਰੋਲ, ਡੀਜ਼ਲ ਤੇ ਗੈਸ ਦੇ ਰੇਟਾਂ 'ਚ ਲਗਾਤਾਰ ਕੀਤੇ ਜਾ ਰਹੇ ਵਾਧੇ ਖ਼ਿਲਾਫ਼ ਜਾਰੀ 'ਮਹਿੰਗਾਈ ਰੋਕੋ, ਰੁਜ਼ਗਾਰ ਦਿਓ' ਮੁਹਿੰਮ ਤਹਿਤ ਪਿੰਡ ਫੁੱਲੂ ਵਾਲਾ ਡੋਗਰਾ ਵਿਖੇ ਮਜ਼ਦੂਰ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਾ ਨੇ ਕਿਹਾ ਕਿ ਲੋਕਾਂ ਦੀਆਂ ਵੋਟਾਂ ਨਾਲ ਸੱਤਾ 'ਤੇ ਬੈਠੇ ਹਾਕਮ ਵੱਡੇ ਪੂੰਜੀਪਤੀਆਂ ਦੇ ਦਲਾਲ ਬਣ ਕੇ ਲੋਕਾਂ ਨੂੰ ਮਹਿੰਗਾਈ ਦੀ ਦਲਦਲ 'ਚ ਸੁੱਟ ਕੇ ਉਨ੍ਹਾਂ ਪਾਸੋਂ ਰੁਜ਼ਗਾਰ, ਸਿੱਖਿਆ ਅਤੇ ਇਲਾਜ ਖੋਹਣ 'ਤੇ ਲੱਗੇ ਹੋਏ ਹਨ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਪਟਰੋਲ, ਡੀਜ਼ਲ ਤੇ ਗੈਸ ਦੀਆਂ ਕੀਮਤਾਂ 'ਚ ਕੀਤੇ ਵਾਧੇ ਨਾਲ ਮਹਿੰਗਾਈ ਸਿਖ਼ਰਾਂ ਨੂੰ ਛੋਹ ਰਹੀ ਹੈ | ਦੇਸ਼ ਦੇ 85 ਕਰੋੜ ਲੋਕਾਂ ਕੋਲ 2 ਡੰਗ ਦੀ ਰੋਟੀ ਦੇ ਪੈਸੇ ਨਹੀਂ ਤੇ ਪ੍ਰਧਾਨ ਮੰਤਰੀ ਸੋਨਾ ਨਾ ਖ਼ਰੀਦਣ ਦੀ ਸਲਾਹ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਆਪਣੀਆਂ ਗ਼ਲਤ ਨੀਤੀਆਂ ਨੂੰ ਛਿਪਾਉਣ ਲਈ ਸੱਤਾਧਾਰੀ ਹਾਕਮ ਲੋਕਾਂ ਨੂੰ ਜਾਤਾਂ ਤੇ ਧਰਮਾਂ 'ਚ ਵੰਡ ਰਹੇ ਹਨ | ਉਨ੍ਹਾਂ ਕਿਹਾ ਕਿ ਸਰਕਾਰਾਂ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਆਦਿ-ਵਾਸੀ ਲੋਕਾਂ ਦੀ ਹੱਕੀ ਆਵਾਜ਼ ਨੂੰ ਦਿਵਾਉਣ ਦੀਆਂ ਨੀਤੀਆਂ ਬਣ ਰਹੀਆਂ ਹਨ, ਨੂੰ ਜਨਤਕ ਏਕੇ ਦੇ ਨਾਲ ਹੀ ਰੋਕਿਆ ਜਾ ਸਕਦਾ ਹੈ | ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ, ਸੁਖਵਿੰਦਰ ਸਿੰਘ ਬੋਹਾ, ਸੁਖਵੀਰ ਸਿੰਘ ਖਾਰਾ, ਜਗਤਾਰ ਸਿੰਘ, ਮਿੱਠੂ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜੈ ਮਾਂ ਮੰਦਰ ਵਿਖੇ ਚੱਲ ਰਹੀ ਭਗਵਤ ਕਥਾ ਦੀ ਸਮਾਪਤੀ ਅਗਲੀ ਖ਼ਬਰ 6 ਸਾਲਾਂ 'ਚ ਨਗਰ ਨਿਗਮ ਬਠਿੰਡਾ ਨੇ ਸਿਰਫ਼ 3950 ਰੇਹੜੀ-ਫੜ੍ਹੀ ਵਾਲਿਆਂ ਦੇ ਬਣਾਏ ਲਾਇਸੈਂਸ ਹੋਈ 3.01 ਲੱਖ ਰੁਪਏ ਆਮਦਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।