05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਬੁਢਲਾਡਾ ਹਲਕੇ ਦੇ ਅਕਾਲੀ ਆਗੂਆਂ ਨੂੰ ਅਹੁਦੇ ਦੇਣ ਦਾ ਸਵਾਗਤ

ਅਜੀਤ ਡੈਸਕ 18-06-2026
ਬੁਢਲਾਡਾ, 17 ਜੂਨ (ਸਵਰਨ ਸਿੰਘ ਰਾਹੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਅਤੇ ਸਮੁੱਚੀ ਹਾਈਕਮਾਨ ਵਲੋਂ ਹਲਕਾ ਬੁਢਲਾਡਾ ਦੇ 3 ਅਕਾਲੀ ਆਗੂਆਂ ਨੂੰ ਅਹੁਦਿਆਂ ਨਾਲ ਨਿਵਾਜਣ ‘ਤੇ ਪਾਰਟੀ ਆਗੂਆਂ ਤੇ ਵਰਕਰਾਂ ਨੇ ਸਵਾਗਤ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਾਰਟੀ ਦੇ ਜ਼ਿਲ੍ਹਾ ਆਗੂ ਵਜੋਂ ਕੰਮ ਕਰ ਰਹੇ ਰਜਿੰਦਰ ਸਿੰਘ ਝੰਡਾ ਨੂੰ ਪਾਰਟੀ ਦੇ ਬੀ. ਸੀ. ਵਿੰਗ ਦਾ ਸੂਬਾ ਜਥੇਬੰਦਕ ਸਕੱਤਰ, ਇਸਤਰੀ ਅਕਾਲੀ ਦਲ ਦੇ ਸ਼ਹਿਰੀ ਬੁਢਲਾਡਾ ਪ੍ਰਧਾਨ ਸੁਖਵਿੰਦਰ ਕੌਰ ਸੁੱਖੀ ਨੂੰ ਵਿੰਗ ਦੀ ਹਲਕਾ ਇੰਚਾਰਜ ਅਤੇ ਜਸਵੀਰ ਸਿੰਘ ਜੱਸੀ ਪ੍ਰੀਤ ਪੈਲੇਸ ਨੂੰ ਯੂਥ ਅਕਾਲੀ ਦਲ ਦਾ ਹਲਕਾ ਪ੍ਰਧਾਨ ਲਗਾਉਣ ਦਾ ਸਵਾਗਤ ਕਰਦਿਆਂ ਸ਼ਹਿਰੀ ਪ੍ਰਧਾਨ ਜਥੇਦਾਰ ਤਾਰਾ ਸਿੰਘ ਬਿਰਦੀ, ਕਰਮਜੀਤ ਸਿੰਘ ਮਾਘੀ, ਬਲਵਿੰਦਰ ਸਿੰਘ ਕਾਕਾ ਕੋਚ, ਕੌਂਸਲਰ ਬਲਵਿੰਦਰ ਸਿੰਘ ਬਿੰਦਰੀ, ਰਾਜੂ ਘੰਡ, ਯੂਥ ਆਗੂ ਮਨੂ ਸੈਣੀ, ਜੱਸੀ ਵਿਰਦੀ ਅਤੇ ਹੋਰਨਾਂ ਸਥਾਨਕ ਆਗੂਆਂ ਨੇ ਪਾਰਟੀ ਪ੍ਰਧਾਨ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ, ਕੌਮੀ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ, ਜਥੇਦਾਰ ਹੀਰਾ ਸਿੰਘ ਗਾਬੜੀਆ, ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ ਅਤੇ ਸਟੇਟ ਡੈਲੀਗੇਟ ਠੇਕੇਦਾਰ ਗੁਰਪਾਲ ਸਿੰਘ ਅਤੇ ਜ਼ਿਲ੍ਹਾ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ।
ਪਿਛਲੀ ਖ਼ਬਰ ਚਾਂਦਪੁਰਾ ਤੇ ਕਾਲੀਆ ਬੰਨ੍ਹ ਦੇ ਮਾਮਲੇ ’ਚ ਡੀ.ਸੀ. ਮਾਨਸਾ ਨੂੰ ਮੰਗ-ਪੱਤਰ ਦਿੱਤਾ ਅਗਲੀ ਖ਼ਬਰ ਐਸ.ਡੀ.ਐਮਜ਼. ਵਲੋਂ ਸਰਦੂਲਗੜ੍ਹ ਅਤੇ ਬਰੇਟਾ ਵਿਖੇ ਵਪਾਰੀਆਂ ਨਾਲ ਵਿਚਾਰ ਵਟਾਂਦਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।