05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਚਾਂਦਪੁਰਾ ਤੇ ਕਾਲੀਆ ਬੰਨ੍ਹ ਦੇ ਮਾਮਲੇ ’ਚ ਡੀ.ਸੀ. ਮਾਨਸਾ ਨੂੰ ਮੰਗ-ਪੱਤਰ ਦਿੱਤਾ

ਅਜੀਤ ਡੈਸਕ 18-06-2026
ਬਰੇਟਾ, 17 ਜੂਨ (ਜੀਵਨ ਸ਼ਰਮਾ)- ਮੈਂਬਰ ਜ਼ਿਲ੍ਹਾ ਪ੍ਰੀਸ਼ਦ ਜੋਨ ਕੁੱਲਰੀਆਂ ਵਲੋਂ ਪਿੰਡ ਕੁੱਲਰੀਆਂ ਨੇੜੇ ਚਾਂਦਪੁਰਾ ਅਤੇ ਕਾਲੀਆ ਬੰਨ੍ਹ ਦੇ ਮਾਮਲੇ ਸੰਬੰਧੀ ਜਸਵੀਰ ਸਿੰਘ ਜੱਸੂ ਕੁੱਲਰੀਆਂ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਦੀ ਅਗਵਾਈ ‘ਚ ਨਵਜੋਤ ਕੌਰ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ 2023 ‘ਚ ਉਕਤ ਬੰਨ੍ਹ ਟੁੱਟਣ ਕਾਰਨ ਫ਼ਸਲਾਂ ਦਾ ਨੁਕਸਾਨ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਤੋਂ ਪਹਿਲਾਂ ਬੰਨ੍ਹ ‘ਤੇ ਮਿੱਟੀ, ਸਫ਼ਾਈ ਕਰਨ ਦੇ ਪ੍ਰਬੰਧ ਚੰਗੀ ਤਰ੍ਹਾਂ ਕਰ ਲੈਣੇ ਚਾਹੀਦੇ ਹਨ ਤਾਂ ਕਿ ਹੜ੍ਹਾਂ ਵਰਗੀ ਸਥਿਤੀ ‘ਤੇ ਕਾਬੂ ਪਾਇਆ ਜਾ ਸਕੇ। ਉਨ੍ਹਾਂ ਮੰਗ ਕੀਤੀ ਕਿ ਬੰਨ੍ਹ ਪੱਕਾ ਕੀਤਾ ਜਾਵੇ ਅਤੇ ਬੰਨ੍ਹ ਨੂੰ ਜਾਂਦੀ ਸੜਕ ਕੁੱਲਰੀਆਂ ਤੋਂ ਚਾਂਦਪੁਰਾ ਠੱਡੇ ਤੱਕ ਦੀ ਹਾਲਤ ਖਸਤਾ ਹੈ, ਇਸ ਲਈ ਇਸ ਦੀ ਮੁਰੰਮਤ ਕੀਤੀ ਜਾਵੇ ਜਾਂ ਨਵੇਂ ਸਿਰੇ ਤੋਂ ਬਣਵਾਈ ਜਾਵੇ। ਇਸ ਮੌਕੇ ਪ੍ਰਕਾਸ਼ ਸਿੰਘ ਸਰਪੰਚ, ਰਣਜੀਤ ਸਿੰਘ ਸਾਬਕਾ ਸਰਪੰਚ, ਲਵੀ ਧਰਮਪੁਰਾ, ਪਰਮਜੀਤ ਸਿੰਘ ਗੋਰਖਨਾਥ, ਗਮਦੂਰ ਸਿੰਘ ਭਾਵਾ, ਅਵਤਾਰ ਸਿੰਘ ਤਾਰੀ ਮੈਂਬਰ, ਸਤਿਗੁਰ ਸਿੰਘ ਮੈਂਬਰ, ਗੋਦੋ ਸਿੰਘ ਮੈਂਬਰ, ਸੁਖਪਾਲ ਸਿੰਘ ਸੈਕਟਰੀ, ਰਾਕੇਸ਼ ਸਿੰਘ ਪੰਚ, ਲੀਲਾ ਸਿੰਘ ਪੰਚ, ਮਲਕੀਤ ਸਿੰਘ ਪੰਚ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਸਟੇਟ ਬੈਂਕ ਆਫ਼ ਇੰਡੀਆ ਵਲੋਂ ਸਮਾਰਟ ਖੇਤੀ ਗ੍ਰਾਹਕ ਮਿਲਣੀ ਅਗਲੀ ਖ਼ਬਰ ਬੁਢਲਾਡਾ ਹਲਕੇ ਦੇ ਅਕਾਲੀ ਆਗੂਆਂ ਨੂੰ ਅਹੁਦੇ ਦੇਣ ਦਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।