05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਸਟੇਟ ਬੈਂਕ ਆਫ਼ ਇੰਡੀਆ ਵਲੋਂ ਸਮਾਰਟ ਖੇਤੀ ਗ੍ਰਾਹਕ ਮਿਲਣੀ

ਅਜੀਤ ਡੈਸਕ 18-06-2026
ਮਾਨਸਾ, 17 ਜੂਨ (ਧਾਲੀਵਾਲ)- ਸਟੇਟ ਬੈਂਕ ਆਫ਼ ਇੰਡੀਆ ਵਲੋਂ 8 ਤੋਂ 22 ਜੂਨ ਤੱਕ ਐਸ.ਬੀ.ਆਈ. ਸਮਾਰਟ ਖੇਤੀ ਗ੍ਰਾਹਕ ਮਿਲਣੀ ਤਹਿਤ ਸਥਾਨਕ ਸਟੇਟ ਬੈਂਕ ਆਫ਼ ਇੰਡੀਆ ਸ਼ਾਖਾ ਵਲੋਂ ਗ੍ਰਾਹਕ ਮਿਲਣੀ ਕੀਤੀ ਗਈ। ਮੁੱਖ ਮਹਿਮਾਨ ਅਨੰਦ ਗੁਪਤਾ ਰਿਜਨਲ ਮੈਨੇਜਰ ਬਠਿੰਡਾ ਸਨ । ਉਨ੍ਹਾਂ ਕਿਹਾ ਕਿ ਐਸ.ਬੀ.ਆਈ. ਕਿਸਾਨਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਉਨ੍ਹਾਂ ਆਖਿਆ ਕਿ ਖੇਤੀਬਾੜੀ ਦਾ ਦੇਸ਼ ਦੀ ਕੁੱਲ ਘਰੇਲੂ ਪੈਦਾਵਾਰ ‘ਚ ਵੱਡਾ ਰੋਲ ਹੈ। ਇਸ ਦੌਰਾਨ ਚੀਫ਼ ਮੈਨੇਜਰ ਜੋਤੀ ਪ੍ਰਸ਼ਾਦ ਨੇ ਬੈਂਕ ਦੀਆਂ ਵੱਖ-ਵੱਖ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ । ਚੀਫ਼ ਮੈਨੇਜਰ ਦੀਲੀਪ ਕੁਮਾਰ ਨੇ ਕਿਹਾ ਕਿ ਕਿਸਾਨਾਂ ਨੂੰ ਖੇਤੀਬਾੜੀ ਤੋਂ ਇਲਾਵਾ ਹੋਰ ਵਪਾਰਕ ਧੰਦਿਆਂ ‘ਚ ਵੀ ਅੱਗੇ ਆਉਣਾ ਚਾਹੀਦਾ ਹੈ । ਮੈਨੇਜਰ ਰਾਕੇਸ਼ ਗਰਗ ਨੇ ਮੰਚ ਸੰਚਾਲਨ ਕਰਦਿਆਂ ਬੈਂਕ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸੁਸ਼ੀਲ ਮਿੱਤਲ, ਮੁਕੇਸ਼ ਮਹਿਤਾ, ਸਮਿਤ ਚਾਵਲਾ, ਜਸਵੀਰ ਪੰਨੂ, ਕੁੰਦਨ ਲਾਲ, ਦੀਪਕ ਘਈ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਡੇਢ ਕਿੱਲੋ ਗਾਂਜੇ ਸਣੇ ਕਾਬੂ ਅਗਲੀ ਖ਼ਬਰ ਚਾਂਦਪੁਰਾ ਤੇ ਕਾਲੀਆ ਬੰਨ੍ਹ ਦੇ ਮਾਮਲੇ ’ਚ ਡੀ.ਸੀ. ਮਾਨਸਾ ਨੂੰ ਮੰਗ-ਪੱਤਰ ਦਿੱਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।