04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਫਾਸ਼ੀਵਾਦੀ ਹਮਲਿਆਂ ਵਿਰੋਧੀ ਫ਼ਰੰਟ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਵਿਖਾਵਾ

ਅਜੀਤ ਡੈਸਕ 23-06-2026

ਮਾਨਸਾ, 22 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਫਾਸ਼ੀਵਾਦੀ ਹਮਲਿਆਂ ਵਿਰੋਧੀ ਫ਼ਰੰਟ ਵਲੋਂ ਸਥਾਨਕ ਸ਼ਹਿਰ ’ਚ ਕੇਂਦਰ ਸਰਕਾਰ ਖ਼ਿਲਾਫ਼ ਰੋਸ ਵਿਖਾਵਾ ਕੀਤਾ ਗਿਆ। ਇਹ ਮਾਰਚ ਪੁਰਾਣੀ ਦਾਣਾ ਮੰਡੀ ਤੋਂ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਂਕ ਬੱਸ ਅੱਡੇ ਤੱਕ ਕੱਢਿਆ ਗਿਆ। ਇਸ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇਸ਼ ਤੇ ਪੰਜਾਬ ਵਿਰੋਧੀ ਨੀਤੀਆਂ ’ਤੇ ਚੱਲ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਵਪਾਰ ਸਮਝੌਤੇ ਨੂੰ ਰੱਦ ਕੀਤਾ ਜਾਵੇ, ਬੇਰੁਜ਼ਗਾਰੀ ਤੇ ਮਹਿੰਗਾਈ ਨੂੰ ਨੱਥ ਪਾਉਣ ਦੇ ਨਾਲ ਹੀ ਜਿਣਸਾਂ ਦੇ ਭਾਅ ਐਮ.ਐਸ.ਪੀ. ਮੁਤਾਬਿਕ ਕੀਤੇ ਜਾਣ, 4 ਕਿਰਤ ਕੋਡਾਂ ਦੀ ਬਜਾਏ ਰੱਦ ਕੀਤੇ ਕਿਰਤ ਕਾਨੂੰਨ ਬਹਾਲ ਕੀਤੇ ਜਾਣ। ਬੁਲਾਰਿਆਂ ਨੇ ਸਜਾਵਾਂ ਭੁਗਤ ਚੁੱਕੇ ਸਾਰੇ ਕੈਦੀਆਂ ਦੀ ਤੁਰੰਤ ਰਿਹਾਈ ਦੀ ਮੰਗ ਕਰਦਿਆਂ ਦਰਿਆਈ ਪਾਣੀ ਦੀ ਵੰਡ ਰੀਪੇਅਰੀਅਨ ਅਸੂਲ ਮੁਤਾਬਿਕ ਕਰਨ ਲਈ ਕਿਹਾ। ਉਨ੍ਹਾਂ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਵੀ ਰੱਖੀ। ਉਨ੍ਹਾਂ ਕਿਹਾ ਕਿ ਪੇਪਰ ਲੀਕ ਨਾਲ ਹਜ਼ਾਰਾਂ ਨੌਜਵਾਨਾਂ ਦਾ ਭਵਿੱਖ ਖ਼ਰਾਬ ਹੋ ਗਿਆ ਹੈ। ਬੁਲਾਰਿਆਂ ਨੇ ਕਿਹਾ ਕਿ ਐਸ.ਆਈ.ਆਰ. ਰਾਹੀਂ ਵਿਰੋਧੀਆਂ ਦੀਆਂ ਲੱਖਾਂ ਵੋਟਾਂ ਕੱਟਣ ਅਤੇ ਈ.ਵੀ.ਐਮ. ਅੰਦਰਲੀਆਂ ਹੇਰਾ-ਫੇਰੀਆਂ ਰਾਹੀਂ ਚੋਣਾਂ ਜਿੱਤਣ ਵਾਲੀ ਫ਼ਿਰਕੂ ਤਾਨਾਸ਼ਾਹ ਤੇ ਮੁਕੰਮਲ ਕੇਂਦਰੀਕਰਨ ਦੀ ਪੈਰੋਕਾਰ ਸੂਬੇ ਨੂੰ ਆਪਣੇ ਚੁੰਗਲ ’ਚ ਫਸਾਉਣਾ ਲਈ ਗੋਂਦਾਂ ਗੁੰਦ ਰਹੀ ਹੈ, ਦਾ ਡਟ ਕੇ ਟਾਕਰਾ ਕਰਨਾ ਚਾਹੀਦਾ ਹੈ। ਸੰਬੋਧਨ ਤੇ ਸ਼ਾਮਿਲ ਹੋਣ ਵਾਲਿਆਂ ’ਚ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦੇ ਰਾਜਵਿੰਦਰ ਸਿੰਘ ਰਾਣਾ, ਸੀ.ਪੀ.ਆਈ. ਦੇ ਕ੍ਰਿਸ਼ਨ ਚੌਹਾਨ, ਆਰ.ਐਮ.ਪੀ.ਆਈ. ਦੇ ਲਾਲ ਚੰਦ ਸਰਦੂਲਗੜ੍ਹ, ਜਸਬੀਰ ਕੌਰ ਨੱਤ, ਅਮਰੀਕ ਸਿੰਘ ਫਫੜੇ, ਰੂਪ ਸਿੰਘ ਢਿੱਲੋਂ, ਸੁਰਿੰਦਰ ਪਾਲ ਸ਼ਰਮਾ, ਕੁਲਵਿੰਦਰ ਸਿੰਘ ਉੱਡਤ, ਗੁਰਨਾਮ ਸਿੰਘ ਭੀਖੀ, ਦਲਵਿੰਦਰ ਸਿੰਘ, ਅਰਵਿੰਦਰ ਕੌਰ, ਆਤਮਾ ਰਾਮ ਸਰਦੂਲਗੜ੍ਹ, ਸੁਖਦਰਸ਼ਨ ਸਿੰਘ ਨੱਤ, ਬਲਵਿੰਦਰ ਸਿੰਘ ਘਰਾਂਗਣਾ, ਧਰਮਪਾਲ ਸਿੰਘ ਨੀਟਾ, ਹਰਭਗਵਾਨ ਭੀਖੀ ਆਦਿ ਸਨ।

ਪਿਛਲੀ ਖ਼ਬਰ 4 ਜੁਲਾਈ ਦੇ ਚੰਡੀਗੜ੍ਹ ਰੋਸ ਧਰਨੇ ’ਚ ਵੱਡੀ ਗਿਣਤੀ ‘ਚ ਕਿਸਾਨ ਪਹੁੰਚਣਗੇ- ਆਗੂ ਅਗਲੀ ਖ਼ਬਰ ਪਿੰਡ ਕਾਸਮ ਭੱਟੀ ਦੇ ਨੇੜਿਓਂ ਲੰਘਦੇ ਦੋਦਾ ਰਜਬਾਹੇ ’ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।