01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਮਾਤੇਸ਼ਵਰੀ ਜਗਦੰਬਾ ਦਾ 61ਵਾਂ ਸਮ੍ਰਿਤੀ ਦਿਵਸ ਮਨਾਇਆ

ਅਜੀਤ ਡੈਸਕ 26-06-2026

ਸਰਦੂਲਗੜ੍ਹ, 25 ਜੂਨ (ਜੀ.ਐਮ. ਅਰੋੜਾ)- ਬ੍ਰਹਮਾਕੁਮਾਰੀ ਸੰਸਥਾ ਦੀ ਪਹਿਲੀ ਮੁੱਖ ਪ੍ਰਸ਼ਾਸਕਾ ਮਾਤੇਸ਼ਵਰੀ ਜਗਦੰਬਾ ਦਾ 61ਵਾਂ ਸਮ੍ਰਿਤੀ ਦਿਵਸ ਬ੍ਰਹਮਾਕੁਮਾਰੀਜ਼ ਸ਼ਾਖਾ ਵਲੋਂ ਸਥਾਨਕ ਸ਼ਿਵ ਦਰਸ਼ਨ ਭਵਨ ਵਿਖੇ ਮਨਾਇਆ ਗਿਆ । ਸੰਚਾਲਕਾ ਬ੍ਰਹਮਾਕੁਮਾਰੀ ਨੀਤੂ ਨੇ ਦੱਸਿਆ ਕਿ 18 ਸਾਲ ਦੀ ਉਮਰ ’ਚ ਮਾਤੇਸ਼ਵਰੀ ਜਗਦੰਬਾ ਨੇ ਆਪਣਾ ਜੀਵਨ ਈਸ਼ਵਰ ਸੇਵਾ ’ਚ ਸਮਰਪਿਤ ਕਰ ਦਿੱਤਾ ਸੀ । ਉਨ੍ਹਾਂ ਦਾ ਜਨਮ 1919 ’ਚ ਹੈਦਰਾਬਾਦ ਜੋ ਇਸ ਵੇਲੇ ਸਿੰਧ ਪਾਕਿਸਤਾਨ ’ਚ ਹੈ, ਵਿਖੇ ਪੋਖਰ ਦਾਸ ਦੇ ਘਰ ਹੋਇਆ। ਉਹ ਬਚਪਨ ਤੋਂ ਹੀ ਭਗਤੀ ਭਾਵ ’ਚ ਮਗਨ ਰਹਿੰਦੇ ਸਨ। ਉਨ੍ਹਾਂ ਪਰਿਵਾਰ ਵਲੋਂ ਵਿਰੋਧ ਕੀਤੇ ਜਾਣ ਦੇ ਬਾਵਜੂਦ ਪ੍ਰਵਾਹ ਨਾ ਕਰਦਿਆਂ ਸੰਤ ਮਾਰਗ ਨੂੰ ਚੁਣਿਆ। ਉਨ੍ਹਾਂ ਦੱਸਿਆ ਕਿ ਮਤੇਸ਼ਵਰੀ ਜਗਦੰਬਾ 46 ਸਾਲ ਦੀ ਉਮਰ ’ਚ 24 ਜੂਨ 1965 ਨੂੰ ਆਪਣੀ ਭੌਤਿਕ ਦੇਹ ਦਾ ਤਿਆਗ ਕਰ ਕੇ ਈਸ਼ਵਰ ਦੀ ਗੋਦ ’ਚ ਜਾ ਬਿਰਾਜੇ ਸਨ । ਵਿਸ਼ੇਸ਼ ਸ਼ਾਮਿਲ ਹੋਏ ਐਸ.ਐਮ.ਓ. ਡਾ. ਵੇਦ ਪ੍ਰਕਾਸ਼ ਸੰਧੂ ਵਲੋਂ ਵੀ ਮਾਤੇਸ਼ਵਰੀ ਜਗਦੰਬਾ ਨੂੰ ਫੁੱਲ ਭੇਟ ਕਰ ਕੇ ਸ਼ਰਧਾਂਜਲੀ ਦਿੱਤੀ ਗਈ।

ਪਿਛਲੀ ਖ਼ਬਰ ਰੁਚਿਕਾ ਗੋਇਲ ਦੇ ਨਗਰ ਕੌਂਸਲ ਰਾਮਾਂ ਦੀ ਪ੍ਰਧਾਨ ਬਣਨ ’ਤੇ ਖੁਸ਼ੀ ਦਾ ਪ੍ਰਗਟਾਵਾ ਅਗਲੀ ਖ਼ਬਰ ਹਰਦੀਪ ਸਿੰਘ (ਦੀਪ ਜੰਡੂ) ਨਗਰ ਪੰਚਾਇਤ ਭਾਈਰੂਪਾ ਦੇ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।