01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਗ੍ਰਾਮ ਸਭਾਵਾਂ ਦੇ ਮੈਂਬਰਾਂ ਨੇ ਡੀ.ਸੀ. ਨੂੰ ਮੰਗ ਪੱਤਰ ਦਿੱਤਾ

ਅਜੀਤ ਡੈਸਕ 26-06-2026

ਮਾਨਸਾ, 25 ਜੂਨ (ਸ.ਰਿ.)- ਪਿੰਡ ਮੋਫਰ ਅਤੇ ਉੱਡਤ ਭਗਤ ਰਾਮ ਦੀ ਗ੍ਰਾਮ ਸਭਾ ਦੇ ਮੈਂਬਰਾਂ ਵਲੋਂ ਐਨ. ਐਸ. ਡਬਲਯੂ. ਐਸ. ਵਿਦਿਆਰਥੀ ਜਥੇਬੰਦੀ ਦੇ ਸੂਬਾ ਪ੍ਰਧਾਨ ਇੰਜ: ਰਜਿੰਦਰ ਸਿੰਘ ਮੌੜ ਤੇ ਸੂਬਾ ਆਗੂ ਰਾਮ ਸਿੰਘ ਮੋਫਰ ‘ਤੇ ਦਰਜ ਮੁਕੱਦਮੇ ਨੂੰ ਰੱਦ ਕਰਵਾਉਣ ਲਈ ਨਵਜੋਤ ਕੌਰ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਹੱਕੀ ਮੰਗਾਂ ਨੂੰ ਲੈ ਕੇ 13 ਜੂਨ ਤੋਂ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਬਠਿੰਡਾ ਅੱਗੇ ‘ਲੋਕ ਹਿਤ ਸੰਘਰਸ਼ ਪੱਕੇ ਮੋਰਚੇ’ ‘ਤੇ ਬੈਠੇ ਵਿਦਿਆਰਥੀ ਜਥੇਬੰਦੀ ਆਗੂਆਂ ‘ਤੇ ਨਜਾਇਜ਼ ਪਰਚੇ ਦਰਜ ਕਰਨਾ ਕਾਨੂੰਨ ਅਤੇ ਸੰਵਿਧਾਨ ਦੀ ਤੌਹੀਨ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਪਰਚਾ ਰੱਦ ਨਾ ਕੀਤਾ ਅਤੇ ਧਰਨਾਕਾਰੀਆਂ ਨੂੰ ਸ਼ਾਂਤਮਈ ਧਰਨੇ ‘ਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਿੱਤੀ ਗਈ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ । ਇਸ ਮੌਕੇ ਐਡਵੋਕੇਟ ਸੁਰੇਸ਼ ਕੁਮਾਰ, ਰਾਮ ਸਿੰਘ, ਰੂਪ ਸਿੰਘ, ਜਸਵੰਤ ਕੌਰ ਮੋਫਰ, ਬੱਬੂ ਕੌਰ, ਬੂਟਾ ਸਿੰਘ, ਬਾਦਲ ਸਿੰਘ, ਸ਼ਿੰਦੂ ਸਿੰਘ, ਪਰਮਜੀਤ ਸਿੰਘ ਉੱਡਤ ਭਗਤ ਰਾਮ ਆਦਿ ਹਾਜ਼ਰ ਸਨ ।

ਪਿਛਲੀ ਖ਼ਬਰ ਜਸਵਿੰਦਰ ਢਿੱਲੋਂ ਯੂਥ ਵਿੰਗ ਦੇ ਸਰਕਲ ਪ੍ਰਧਾਨ ਬਣੇ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਪਾਸੋਂ ਬੁਢਾਪਾ ਪੈਨਸ਼ਨ ਵਧਾਉਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।