12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਅਮਰਜੀਤ ਸਿੰਘ ਗੋਗਾ ਨਗਰ ਪੰਚਾਇਤ ਜੋਗਾ ਦੇ ਪ੍ਰਧਾਨ ਚੁਣੇ

ਅਜੀਤ ਡੈਸਕ 27-06-2026
ਜੋਗਾ, 26 ਜੂਨ (ਮਨਜੀਤ ਸਿੰਘ ਘੜੈਲੀ)- ਅਮਰਜੀਤ ਸਿੰਘ ਗੋਗਾ ਨੂੰ ਨਗਰ ਪੰਚਾਇਤ ਜੋਗਾ ਦਾ ਪ੍ਰਧਾਨ ਚੁਣਿਆ ਗਿਆ ਹੈ। ਇਹ ਚੋਣ ਐਸ. ਡੀ. ਐਮ. ਮਾਨਸਾ ਬਲਜੀਤ ਕੌਰ, ਨਾਇਬ ਤਹਿਸੀਲਦਾਰ ਮਲਕੀਤ ਸਿੰਘ ਤੇ ਕਾਰਜਸਾਧਕ ਅਫ਼ਸਰ ਕੁਲਦੀਪ ਸਿੰਘ ਧਾਲੀਵਾਲ ਦੀ ਦੇਖ-ਰੇਖ ਤੇ ਰਹਿਨੁਮਾਈ ਹੇਠ ਕਰਵਾਈ ਗਈ। ਇਸ ਮੌਕੇ ਹਲਕਾ ਮਾਨਸਾ ਦੇ ਵਿਧਾਇਕ ਡਾ. ਵਿਜੇ ਸਿੰਗਲਾ ਵਿਸ਼ੇਸ਼ ਤੌਰ ‘ਤੇ ਪਹੁੰਚੇ, ਦੇ ਯਤਨਾਂ ਸਦਕਾ ਚੋਣ ਸਰਬਸੰਮਤੀ ਨਾਲ ਹੋਈ। ਇਸ ਦੇ ਨਾਲ ਹੀ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਮਿੰਟੂ ਤੇ ਮੀਤ ਪ੍ਰਧਾਨ ਗੁਰਦੇਵ ਸਿੰਘ ਈਨਾ ਨੂੰ ਚੁਣਿਆ ਗਿਆ। ਨਵਨਿਯੁਕਤ ਅਹੁਦੇਦਾਰਾਂ ਨੂੰ ਪਰਮਜੀਤ ਕੌਰ, ਧੰਨਾ ਸਿੰਘ, ਕਿਰਨਜੀਤ ਕੌਰ, ਰਾਜਿੰਦਰ ਕੌਰ, ਜਸਮੇਲ ਕੌਰ, ਅਮਰਜੀਤ ਸਿੰਘ, ਸਤਵੀਰ ਕੌਰ, ਜਸਵੀਰ ਕੌਰ ਆਦਿ ਕੌਂਸਲਰਾਂ ਨੇ ਸਮਰਥਨ ਦਿੱਤਾ। ਵਿਧਾਇਕ ਸਿੰਗਲਾ ਨੇ ਕਿਹਾ ਕਿ ਨਗਰ ਦੇ ਵਿਕਾਸ, ਤਰੱਕੀ, ਪ੍ਰਗਤੀ ਤੇ ਵਿਕਾਸ ਨੂੰ ਨਵਾਂ ਮੁਹਾਂਦਰਾ ਦੇਣ ਲਈ ਇਹ ਚੋਣ ਕੀਤੀ ਹੈ ਤੇ ਉਕਤ ਕੌਂਸਲਰਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਜੋਗਾ ਖੇਤਰ ਦੇ ਅਧੂਰੇ ਪਏ ਤੇ ਨਵੇਂ ਵਿਕਾਸ ਕੰਮਾਂ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਸਭਨਾਂ ਨੂੰ ਇਸ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਇਸ ਚੁਣੀ ਗਈ ਨਵੀਂ ਨਗਰ ਪੰਚਾਇਤ ਨੂੰ ਪੂਰਾ ਨਗਰ ਸਹਿਯੋਗ ਕਰੇ ਤਾਂ ਜੋ ਨਗਰ ਦੇ ਵਿਕਾਸ ਨੂੰ ਗਤੀ ਦਿੱਤੀ ਜਾਵੇ। ਨਗਰ ਪੰਚਾਇਤ ਜੋਗਾ ਦੇ ਨਵਨਿਯੁਕਤ ਪ੍ਰਧਾਨ ਨੇ ਇਹ ਜ਼ਿੰਮੇਵਾਰੀ ਦੇਣ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਕੀਤੇ ਵਾਅਦਿਆਂ ‘ਤੇ ਖੇਤਰ ਨੂੰ ਵਿਕਾਸ ਦੇ ਨਵੇਂ ਪੰਧ ‘ਤੇ ਲਿਜਾਉਣ ਲਈ ਕੋਈ ਕਸਰ ਨਹੀਂ ਛੱਡਣਗੇ।
ਪਿਛਲੀ ਖ਼ਬਰ ਅਕਾਲ ਅਕੈਡਮੀ ਦੇ ਵਿਦਿਆਰਥੀਆਂ ਵਲੋਂ ‘ਅਸੀਂ ਨਸ਼ਾ ਮੁਕਤ ਹਾਂ’ ਮਨੁੱਖੀ ਅੱਖਰ ਰਚਨਾ ਕੀਤੀ ਅਗਲੀ ਖ਼ਬਰ ਕੌਮੀ ਸਿਹਤ ਮਿਸ਼ਨ ਦੇ ਕਰਮਚਾਰੀਆਂ ਦੀ ਹੜਤਾਲ 5ਵੇਂ ਦਿਨ ਵੀ ਜਾਰੀ, ਸਿਹਤ ਸੇਵਾਵਾਂ ਪ੍ਰਭਾਵਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।