03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਸਰਕਾਰੀ ਹਸਪਤਾਲ ਸਰਦੂਲਗੜ੍ਹ ਵਿਖੇ ਕੈਂਪ ’ਚ 101 ਯੂਨਿਟ ਖ਼ੂਨਦਾਨ ਹੋਇਆ

ਅਜੀਤ ਡੈਸਕ 01-07-2026

ਸਰਦੂਲਗੜ੍ਹ, 30 ਜੂਨ (ਜੀ.ਐਮ.ਅਰੋੜਾ)- ਸਥਾਨਕ ਸਿਵਲ ਹਸਪਤਾਲ ਵਿਖੇ ਸਟੇਟ ਬੈਂਕ ਆਫ਼ ਇੰਡੀਆ, ਪਰਿਆਸ ਵੈੱਲਫੇਅਰ ਚੈਰੀਟੇਬਲ ਟਰੱਸਟ ਵਲੋਂ ਸੀ.ਐਸ.ਆਰ. ਪਹਿਲਕਦਮੀ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਉਦਘਾਟਨ ਐਸ. ਡੀ. ਐਮ. ਸਰਦੂਲਗੜ੍ਹ ਹਰਜਿੰਦਰ ਸਿੰਘ ਜੱਸਲ ਅਤੇ ਬਾਬਾ ਸ਼ਮਸ਼ੇਰ ਸਿੰਘ ਲਹਿਰੀ ਵਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਖ਼ੂਨਦਾਨ ਪਵਿੱਤਰ ਦਾਨ ਹੈ, ਜਿਸ ਨਾਲ ਐਮਰਜੈਂਸੀ ਦੌਰਾਨ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ । ਸੀਨੀਅਰ ਮੈਡੀਕਲ ਅਫ਼ਸਰ ਡਾ. ਵੇਦ ਪ੍ਰਕਾਸ਼ ਸੰਧੂ ਨੇ ਦੱਸਿਆ ਕਿ ਇਸ ਮੈਗਾ ਕੈਂਪ ’ਚ 101 ਯੂਨਿਟ ਖ਼ੂਨਦਾਨ ਹੋਇਆ। ਖ਼ੂਨਦਾਨੀਆਂ ਨੂੰ ਡਬਲ ਬੈੱਡ ਦੀਆਂ ਚਾਦਰਾਂ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਡਿਪਟੀ ਜਨਰਲ ਮੈਨੇਜਰ ਐਸ.ਬੀ.ਆਈ. ਸੰਜੀਵ ਕੁਮਾਰ, ਅਸਿਸਟੈਂਟ ਜਨਰਲ ਮੈਨੇਜਰ ਐਸ.ਬੀ.ਆਈ. ਆਨੰਦ ਕੁਮਾਰ ਗੁਪਤਾ, ਚੀਫ਼ ਮੈਨੇਜਰ ਐਸ.ਬੀ.ਆਈ. ਏ.ਐਮ.ਸੀ.ਸੀ. ਮਾਨਸਾ ਦਲੀਪ ਕੁਮਾਰ, ਵਪਾਰ ਮੰਡਲ ਦੇ ਪ੍ਰਧਾਨ ਪ੍ਰੇਮ ਕੁਮਾਰ ਗਰਗ, ਸਾਬਕਾ ਨਗਰ ਪੰਚਾਇਤ ਪ੍ਰਧਾਨ ਤਰਸੇਮ ਚੰਦ ਭੋਲੀ, ਪਰਿਆਸ ਵੈੱਲਫੇਅਰ ਚੈਰੀਟੇਬਲ ਟਰੱਸਟ ਦੇ ਫਾਊਂਡਰ ਮੈਂਬਰ ਪ੍ਰਦੀਪ ਕੁਮਾਰ ਕਾਕਾ, ਡਾ. ਹਰਮੀਤ ਸਿੰਘ, ਡਾ. ਹਰਜਿੰਦਰ ਸਿੰਘ, ਡਾ. ਅਦਿਤਿਆ, ਸਰਬਜੀਤ ਕੌਰ, ਗੁਰਪਾਲ ਸਿੰਘ, ਜੀਵਨ ਸਿੰਘ ਸਹੋਤਾ, ਵਿਨੋਦ ਕੁਮਾਰ ਜੈਨ, ਰਵਿੰਦਰ ਸਿੰਘ ਰਵੀ ਆਦਿ ਹਾਜ਼ਰ ਸਨ।

 

ਪਿਛਲੀ ਖ਼ਬਰ ਬੱਲ੍ਹੋ ਦੀ ਧੀ ਅਨੁਰੀਤ ਕੌਰ ਨੇ ਰਾਜ ਪੱਧਰੀ ਖੇਡਾਂ ’ਚ ਜਿੱਤੇ ਦੋ ਸੋਨ ਤਗਮੇ ਅਗਲੀ ਖ਼ਬਰ ਜਰਨੈਲ ਸਿੰਘ ਕੁੱਲਰੀਆਂ ਆਲ ਇੰਡੀਆ ਸੈਣੀ ਸਮਾਜ ਸੇਵਾ ਦੇ ਜ਼ਿਲ੍ਹਾ ਪ੍ਰਧਾਨ ਚੁਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।