03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਭੁਪਿੰਦਰ ਫ਼ੌਜੀ ਦੀ ਨਵੀਂ ਪੁਸਤਕ ‘ਸੋਲਾਂ ਸ਼ਿੰਗਾਰ’ ਰਿਲੀਜ਼

ਅਜੀਤ ਡੈਸਕ 14-07-2026

ਭੀਖੀ, 13 ਜੁਲਾਈ (ਬਲਕਾਰ ਸਿੰਘ ਸਹੋਤਾ)- ਸਥਾਨਕ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਵਿਖੇ ਨਵਯੁਗ ਸਾਹਿਤ ਕਲਾ ਮੰਚ ਵਲੋਂ ਕਹਾਣੀਕਾਰ ਭੁਪਿੰਦਰ ਫ਼ੌਜੀ ਦੀ ਨਵੀਂ ਪੁਸਤਕ ‘ਸੋਲ੍ਹਾਂ-ਸ਼ਿੰਗਾਰ’ ਰਿਲੀਜ਼ ਕੀਤੀ ਗਈ। ਮੰਚ ਦੇ ਸਕੱਤਰ ਐਸ. ਅਮਰੀਕ ਭੀਖੀ ਨੇ ਕਿਹਾ ਕਿ ਭੁਪਿੰਦਰ ਵਲੋਂ ਸੰਪਾਦਕ ਕੀਤੀ ਨਵੀਂ ਕਹਾਣੀਆਂ ਦੀ ਪੁਸਤਕ ਬਾ-ਕਮਾਲ ਹੈ। ਉਸ ਨੇ ਲੇਖਕਾਂ ਦੀਆਂ ਮਨਾਂ ਨੂੰ ਟੁੰਮਣ ਵਾਲੀਆਂ 16 ਕਹਾਣੀਆਂ ਨੂੰ ਇੱਕੋ ਮਾਲਾ ’ਚ ਪਰੋਇਆ ਹੈ। ਪਾਠਕਾਂ ਨੂੰ ਪੜ੍ਹਨ ਲਈ ਉਨ੍ਹਾਂ ਦੇ ਮਨ ਪਸੰਦੀ ਦੇ ਲੇਖਕ ਇੱਕ ਕਿਤਾਬ ’ਚ ਹੀ ਮਿਲ ਜਾਣਗੇ। ਭੁਪਿੰਦਰ ਫ਼ੌਜੀ ਨੇ ਕਿਹਾ ਕਿ ਜਿਨ੍ਹਾਂ ਕਹਾਣੀਆਂ ਨੇ ਮੇਰੇ ਮਨ-ਮਸਤਕ ’ਚ ਉਥਲ-ਪੁਥਲ ਮਚਾਈ ਰੱਖੀ ਜਦੋਂ ਇਹ ਕਹਾਣੀਆਂ ਉਹ ਪੜ੍ਹਦੇ ਹਨ ਤਾਂ ਸੋਚਣ ਲਈ ਮਜਬੂਰ ਕਰ ਦਿੰਦੀਆਂ। ਇਸ ਮੌਕੇ ਸਰਪ੍ਰਸਤ ਐਸ.ਡੀ.ਓ. ਰਾਜਿੰਦਰ ਸਿੰਘ ਰੋਹੀ, ਗੁਰਿੰਦਰ ਸਿੰਘ ਔਲਖ, ਭਰਪੂਰ ਸਿੰਘ ਮੰਨਣ, ਧਰਮਵੀਰ ਸ਼ਰਮਾ, ਕਰਨ ਭੀਖੀ, ਜਸ਼ਨਪ੍ਰੀਤ ਸਿੰਘ ਜੱਸੂ, ਪਰਮਜੀਤ ਕੌਰ, ਕਾ. ਧਰਮਪਾਲ ਨੀਟਾ, ਮੱਲੀ ਰਾਮ, ਜਸਪਾਲ ਅਤਲਾ, ਸਾਹਿਬਦੀਪ ਸਿੰਘ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ -ਨਹਿਰੀ ਮਹਿਕਮੇ ਦਾ ਵੱਡਾ ਕਮਾਲ- ਪੁਲਿਸ ਵਲੋਂ ਦਹਾਕਾ ਪਹਿਲਾਂ ਮਰੇ ਕਿਸਾਨਾਂ ਉੱਪਰ ਪਾਣੀ ਚੋਰੀ ਦਾ ਪਰਚਾ ਦਰਜ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੇ ਕੌਂਸਲਰ ਸਤਨਾਮ ਸਿੰਘ ਖਨਾਲੀਆ ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।