15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਸਾਬਕਾ ਅਕਾਲੀ ਕੌਂਸਲਰ ਮਹਿੰਦਰ ਸਿੰਘ ਸੋਹਲ ਦਾ ਦਿਹਾਂਤ

ਅਜੀਤ ਡੈਸਕ 19-07-2026
ਬਠਿੰਡਾ, 18 ਜੁਲਾਈ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਬਠਿੰਡਾ ਦੇ ਸਾਬਕਾ ਅਕਾਲੀ ਕੌਂਸਲਰ ਮਹਿੰਦਰ ਸਿੰਘ ਸੋਹਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ, ਜਿੰਨਾਂ ਦਾ ਅੰਤਿਮ ਸਸਕਾਰ ਸਥਾਨਕ ਬੀਬੀਵਾਲਾ ਰੋਡ ’ਤੇ ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਪਰਮਪ੍ਰੀਤ ਸਿੰਘ ਸ਼ਾਨੂ ਨੇ ਦਿੱਤੀ। ਇਸ ਮੌਕੇ ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਲੋਕਾਂ ਨੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ। ਮਹਿੰਦਰ ਸਿੰਘ ਸੋਹਲ ਦੇ ਪੁਰਾਣੇ ਸਾਥੀ ਅਕਾਲੀ ਆਗੂ ਡਾ. ਓਮ ਪ੍ਰਕਾਸ਼ ਸ਼ਰਮਾ ਤੇ ਚਮਕੌਰ ਸਿੰਘ ਮਾਨ ਨੇ ਦੱਸਿਆ ਕਿ ਸੋਹਲ ਪ੍ਰਭਾਵਸ਼ਾਲੀ ਅਤੇ ਸ਼ਪੱਸ਼ਟ ਸ਼ਖ਼ਸੀਅਤ ਦੇ ਮਾਲਕ ਸਨ, ਜਿੰਨਾਂ ਨੂੰ ਆਪਣੀ ਕਹਿਣੀ ਅਤੇ ਕਰਨੀ ਲਈ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ।ਇਸ ਮੌਕੇ ਸਾਬਕਾ ਮੰਤਰੀ ਚਿਰੰਜੀ ਲਾਲ ਗਰਗ, ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮੋਹਿਤ ਗੁਪਤਾ, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਜ਼ਿਲ੍ਹਾ ਪ੍ਰਧਾਨ ਭੋਲਾ ਸਿੰਘ ਗਿੱਲਪੱਤੀ, ਦਲਜੀਤ ਸਿੰਘ ਬਰਾੜ, ਪ੍ਰਿਥੀ ਸਿੰਘ ਜਲਾਲ, ਹਰਪਾਲ ਸਿੰਘ ਢਿੱਲੋਂ, ਰਜਿੰਦਰ ਸਿੰਘ ਸਿੱਧੂ, ਰਜਿੰਦਰ ਸਿੰਘ ਮਾਨ, ਰਾਜੂ ਪਰਿੰਦਾ, ਡਾ. ਕੁਲਦੀਪ ਗਿੱਲ, ਰਣਜੀਤ ਸਿੰਘ, ਇਸ਼ਟਪਾਲ ਸਿੰਘ ਖਿਆਲੀਵਾਲਾ, ਹਰਬੰਤ ਸਿੰਘ ਜਟਾਣਾ, ਗੁਰਦਾਸ ਸਿੰਘ ਪ੍ਰਧਾਨ, ਮਾਧੋ ਸ਼ਰਮਾ, ਰਵੀ ਕੁਮਾਰ, ਹਰਦਰਸ਼ਨ ਸਿੰਘ ਸੋਹਲ, ਗੁਰਦੇਵ ਸਿੰਘ ਕੋਟਫੱਤਾ, ਸ਼ਮਸ਼ੇਰ ਸਿੰਘ ਢਿੱਲੋਂ, ਹਰਮੰਦਰ ਸਿੰਘ ਸਮਾਘ ਆਦਿ ਵਲੋਂ ਸੋਹਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।
ਪਿਛਲੀ ਖ਼ਬਰ ਹੁਣ ਸੋਨ ਤਗਮਿਆਂ ਦੇ ਨਾਲ ਮਿਲੇਗੀ ‘ਚੈਂਪੀਅਨਸ਼ਿਪ ਅੰਗੂਠੀ’ ਅਗਲੀ ਖ਼ਬਰ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਸਖ਼ਤੀ ਤੋਂ ਬਾਅਦ ਕਰੀਬ ਸਾਢੇ ਤਿੰਨ ਮਹੀਨੇ ਬਾਅਦ ਪੋਕਸੋ ਐਕਟ ਤਹਿਤ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।