03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਪਰਾਲੀ ਤੋਂ ਬਾਇਓਗੈਸ ਬਣਾਉਣਾ ਪ੍ਰਦੂਸ਼ਣ ਰੋਕਣ ਅਤੇ ਊਰਜਾ ਸਵੈ-ਨਿਰਭਰਤਾ ਵੱਲ ਵੱਡਾ ਉਪਰਾਲਾ- ਡਾ. ਅਜੀਤ ਪਾਲ ਸਿੰਘ ਧਾਲੀਵਾਲ

ਅਜੀਤ ਡੈਸਕ 28-07-2026

ਮਾਨਸਾ, 27 ਜੁਲਾਈ (ਰਾਵਿੰਦਰ ਸਿੰਘ ਰਵੀ)- ਪਰਾਲੀ ਦੀ ਰਹਿੰਦ-ਖੂੰਹਦ ਨੂੰ ਕੀਮਤੀ ਸਰੋਤ ਵਿੱਚ ਬਦਲਣ ਅਤੇ ਵਾਤਾਵਰਣ ਸੰਭਾਲ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸੀ.ਆਈ.ਆਈ ਫਾਊਂਡੇਸ਼ਨ ਅਤੇ ਜੇ.ਐਸ.ਡਬਲਯੂ ਫਾਊਂਡੇਸ਼ਨ ਦੇ ਸਹਿਯੋਗ ਨਾਲ ਨੇੜਲੇ ਪਿੰਡ ਦਲੀਏਵਾਲੀ ਵਿਖੇ ਪਰਾਲੀ ਆਧਾਰਿਤ ਬਾਇਓਗੈਸ ਪਲਾਂਟ ਦਾ ਉਦਘਾਟਨ ਡਾ. ਅਜੀਤ ਪਾਲ ਸਿੰਘ ਧਾਲੀਵਾਲ ਐਸੋਸੀਏਟ ਡਾਇਰੈਕਟਰ (ਟਰੇਨਿੰਗ) ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਵਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਦਾ ਵਿਗਿਆਨਕ ਪ੍ਰਬੰਧਨ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣਾ ਨਾ ਤਾਂ ਕੋਈ ਹੱਲ ਹੈ ਅਤੇ ਨਾ ਹੀ ਇਹ ਖੇਤੀਬਾੜੀ ਲਈ ਲਾਭਦਾਇਕ ਹੈ। ਉਨ੍ਹਾਂ ਕਿਹਾ ਬਾਇਓਗੈਸ ਪਲਾਂਟ ਕਿਸਾਨਾਂ ਲਈ ਪ੍ਰੇਰਨਾਦਾਇਕ ਮਾਡਲ ਹੈ, ਜੋ ਸਾਬਤ ਕਰਦਾ ਹੈ ਕਿ ਪਰਾਲੀ ਨੂੰ ਸਾੜਨ ਦੀ ਬਜਾਏ ਇਸ ਦੀ ਸਹੀ ਵਰਤੋਂ ਕਰ ਕੇ ਸਾਫ਼-ਸੁਥਰੀ ਊਰਜਾ ਪੈਦਾ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਇੱਕ ਪਾਸੇ ਐਲ.ਪੀ.ਜੀ ਗੈਸ ਦਾ ਵਿਕਲਪ ਉਪਲਬਧ ਹੁੰਦਾ ਹੈ। ਦੂਜੇ ਪਾਸੇ ਗੋਬਰ ਅਤੇ ਪਰਾਲੀ ਤੋਂ ਤਿਆਰ ਹੋਣ ਵਾਲੀ ਜੈਵਿਕ ਖਾਦ ਮਿੱਟੀ ਦੀ ਸਿਹਤ ਸੁਧਾਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਮੌਕੇ ਸਹਾਇਕ ਪ੍ਰੋਫੈਸਰ ਅਲੋਕ ਗੁਪਤਾ, ਸਰਪੰਚ ਨਿੱਕਾ ਸਿੰਘ, ਲੋਕ ਸੇਵਾ ਕਲੱਬ ਦੇ ਪ੍ਰਧਾਨ ਜਗਜੀਤ ਸਿੰਘ, ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ ਦੇ ਪ੍ਰਧਾਨ ਅਮਨਦੀਪ ਸਿੰਘ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਬਹੁਜਨ ਸਮਾਜ ਪਾਰਟੀ ਨੇ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਰਾਜਪਾਲ ਦੇ ਨਾਂਅ ਭੇਜਿਆ ਮੰਗ-ਪੱਤਰ ਅਗਲੀ ਖ਼ਬਰ ਵਿੱਦਿਆ ਮੰਦਰ ਦੀਆਂ ਖਿਡਾਰਨਾਂ ਫੁੱਟਬਾਲ ਮੁਕਾਬਲਿਆਂ ’ਚ ਜੇਤੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।