11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਅਕਾਲ ਗਲੈਕਸੀ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਨੈਸ਼ਨਲ ਕਰਾਟੇ ਮੁਕਾਬਲਿਆਂ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 25-01-2026
ਸੁਲਤਾਨਪੁਰ ਲੋਧੀ, 24 ਜਨਵਰੀ (ਨਰੇਸ਼ ਹੈਪੀ)-ਵਿਸ਼ਵ ਫਨਕੋਸ਼ੀ ਸ਼ੋਟੋਕਨ ਕਰਾਟੇ ਸੰਗਠਨ ਵੱਲੋਂ ਨਵੀਂ ਦਿੱਲੀ ਵਿਖੇ ਕਰਵਾਏ ਗਏ ਨੈਸ਼ਨਲ ਕਰਾਟੇ ਮੁਕਾਬਲਿਆਂ ਵਿਚ ਅਕਾਲ ਗਲੈਕਸੀ ਕਾਨਵੈਂਟ ਸਕੂਲ ਸੁਲਤਾਨਪੁਰ ਲੋਧੀ ਦੇ ਵਿਦਿਆਰਥੀਆਂ ਨੇ ਬੇਮਿਸਾਲ ਪ੍ਰਦਰਸ਼ਨ ਕਰਦਿਆਂ ਸਕੂਲ, ਮਾਪਿਆਂ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ | ਮੁਕਾਬਲੇ ਦੌਰਾਨ ਸਕੂਲ ਦੇ ਵਿਦਿਆਰਥੀ ਬਿਨਲਦੀਪ ਸਿੰਘ ਨੇ ਜੂਨੀਅਰ ਵਰਗ ਦੇ 68 ਕਿਲੋਗ੍ਰਾਮ ਭਾਰ ਵਰਗ ਵਿਚ ਭਾਗ ਲੈਂਦਿਆਂ ਕੁਮਿਤੇ ਤੇ ਕਾਟਾ ਦੋਵੇਂ ਮੁਕਾਬਲਿਆਂ ਵਿਚ ਸੋਨ ਤਗਮੇ ਜਿੱਤੇ | ਇਸੇ ਤਰ੍ਹਾਂ ਜੋਬਨਪ੍ਰੀਤ ਸਿੰਘ ਨੇ ਵੀ 68 ਕਿਲੋਗ੍ਰਾਮ ਭਾਰ ਵਰਗ ਵਿਚ ਭਾਗ ਲੈ ਕੇ ਚਾਂਦੀ ਦਾ ਤਗਮਾ ਹਾਸਲ ਕੀਤਾ | ਪਿ੍ੰਸੀਪਲ ਮੋਨਾ ਘਈ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਉੱਤਮ ਪ੍ਰਦਰਸ਼ਨ ਦੇ ਆਧਾਰ 'ਤੇ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ, ਜੋ ਕਿ ਟੋਕਿਓ (ਜਪਾਨ) ਵਿਚ 3 ਤੋਂ 5 ਜੁਲਾਈ 2026 ਤੱਕ ਹੋਣੀ ਹੈ, ਲਈ ਚੋਣ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਇਸ ਲਈ ਵਿਸ਼ੇਸ਼ ਪ੍ਰੈਕਟਿਸ ਵੀ ਕਰਵਾਈ ਜਾਵੇਗੀ | ਵਿਦਿਆਰਥੀਆਂ ਦੀ ਇਸ ਕਾਮਯਾਬੀ 'ਤੇ ਸਕੂਲ ਦੀ ਪਿ੍ੰਸੀਪਲ ਮੋਨਾ ਘਈ ਵੱਲੋਂ ਕਰਾਟੇ ਕੋਚ ਕੈਨਜੋ ਗੁਰਪ੍ਰੀਤ ਰੋਜ਼ੀ ਸੇਠੀ (ਏਸ਼ੀਅਨ ਗੋਲਡ ਮੈਡਲਿਸਟ ਤੇ ਇੰਟਰਨੈਸ਼ਨਲ ਕੋਚ), ਸੇਂਸੈ ਨੈਨਾ ਤੇ ਸਾਰੇ ਵਿਦਿਆਰਥੀਆਂ ਦਾ ਸਕੂਲ ਪਹੁੰਚਣ 'ਤੇ ਵਿਸ਼ੇਸ਼ ਤੌਰ 'ਤੇ ਸਵਾਗਤ ਕੀਤਾ ਗਿਆ | ਪਿ੍ੰਸੀਪਲ ਮੈਡਮ ਮੋਨਾ ਘਈ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਸਮਾਗਮ ਦੌਰਾਨ ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਐਮ.ਡੀ. ਸੁਖਦੇਵ ਸਿੰਘ ਜੱਜ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਮਿਹਨਤ, ਅਨੁਸ਼ਾਸਨ ਤੇ ਖੇਡਾਂ ਪ੍ਰਤੀ ਸਮਰਪਣ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਾਇਸ ਪੈ੍ਰਜ਼ੀਡੈਂਟ ਕੁਲਵਿੰਦਰ ਸਿੰਘ ਜੱਜ, ਪਿ੍ੰਸੀਪਲ ਮਧੂ ਸ਼ਰਮਾ (ਜੂਨੀਅਰ ਵਿੰਗ), ਮੈਨੇਜਮੈਂਟ ਮੈਂਬਰ ਪ੍ਰਗਟ ਸਿੰਘ ਜੱਜ, ਸਕੂਲ ਦੇ ਕੋਆਰਡੀਨੇਟਰ, ਐਕਟੀਵਿਟੀ
ਪਿਛਲੀ ਖ਼ਬਰ ਸੁਲਤਾਨਪੁਰ ਲੋਧੀ 'ਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਨੇ ਸ਼ੁਰੂ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਤੇ ਸਿਵ... ਅਗਲੀ ਖ਼ਬਰ ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ 'ਚ ਕਰਵਾਇਆ ਗਣਤੰਤਰ ਦਿਵਸ ਸੰਬੰਧੀ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।