10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਲੜਕੀਆਂ ਆਪਣੀ ਸਮਰੱਥਾ ਨੂੰ ਪਹਿਚਾਨਣ ਤੇ ਸਮਾਜਿਕ ਦਬਾਅ ਤੋਂ ਉੱਪਰ ਉੱਠ ਕੇ ਅੱਗੇ ਵਧਣ- ਡਾ. ਦਿਵਜੋਤ ਕੌਰ ਅਰੋੜਾ

ਅਜੀਤ ਡੈਸਕ 25-01-2026
ਕਪੂਰਥਲਾ, 24 ਜਨਵਰੀ (ਵਿਸ਼ੇਸ਼ ਪ੍ਰਤੀਨਿਧ)- ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਚ ਲੜਕੀਆਂ ਵਿਚ ਲਗਾਈ ਗਈ ਦੋ ਰੋਜ਼ਾ ਜਾਗਰੂਕਤਾ ਵਰਕਸ਼ਾਪ ਦੇ ਆਖਰੀ ਦਿਨ ਦੀ ਵਰਕਸ਼ਾਪ ਦੇ ਪਹਿਲੇ ਸੈਸ਼ਨ ਦੌਰਾਨ ਡਾ. ਕੁਲਵਿੰਦਰ ਸਿਵਲ ਹਸਪਤਾਲ ਕਪੂਰਥਲਾ ਨੇ ਲੜਕੀਆਂ ਦੀ ਸਮੁੱਚੀ ਸਿਹਤ, ਪੋਸ਼ਣ ਦੀ ਘਾਟ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੇ ਮਾਸਿਕ ਧਰਮ ਦੌਰਾਨ ਸਾਵਧਾਨੀ ਤੇ ਸਫਾਈ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਉਨ੍ਹਾਂ ਵਿਦਿਆਰਥਣਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਤੇ ਸਮੇਂ-ਸਮੇਂ ਆਪਣੀ ਮੈਡੀਕਲ ਜਾਂਚ ਕਰਵਾਉਣ ਲਈ ਪ੍ਰੇਰਿਤ ਕੀਤਾ | ਬਾਅਦ ਵਿਚ ਡਾ. ਦਿਵਜੋਤ ਕੌਰ ਅਰੋੜਾ ਗਾਇਨੀਕੋਲੋਜਿਸਟ ਗੁਰੂ ਤੇਗ ਬਹਾਦਰ ਹਸਪਤਾਲ ਜਲੰਧਰ ਨੇ ਕਿਸ਼ੋਰ ਅਵਸਥਾ ਨਾਲ ਜੁੜੀਆਂ ਸਰੀਰਕ ਤੇ ਮਾਨਸਿਕ ਤਬਦੀਲੀਆਂ, ਸਵੈ ਸੰਭਾਲ, ਆਤਮ ਵਿਸ਼ਵਾਸ, ਤਣਾਅ ਪ੍ਰਬੰਧਨ ਤੇ ਸਹੀ ਫ਼ੈਸਲੇ ਲੈਣ ਦੀ ਸਮਰੱਥਾ ਬਾਰੇ ਵਿਦਿਆਰਥਣਾਂ ਨੂੰ ਬਹੁਤ ਹੀ ਸਾਧਾਰਨ ਤੇ ਪ੍ਰਭਾਵਸ਼ਾਲੀ ਢੰਗ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਲੜਕੀਆਂ ਨੂੰ ਆਪਣੀ ਅੰਦਰੂਨੀ ਸਮਰੱਥਾ ਨੂੰ ਪਹਿਚਾਣ ਤੇ ਸਮਾਜ ਦਬਾਅ ਤੋਂ ਉੱਪਰ ਉੱਠ ਕੇ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ | ਵਰਕਸ਼ਾਪ ਦੀ ਸਮਾਪਤੀ 'ਤੇ ਫੀਡਬੈਕ ਸੈਸ਼ਨ ਦੌਰਾਨ ਵਿਦਿਆਰਥਣਾਂ ਨੇ ਬਿਨਾਂ ਝਿਜਕ ਆਪਣੇ ਅਨੁਭਵ ਸਾਂਝੇ ਕੀਤੇ | ਵਰਕਸ਼ਾਪ ਦੀ ਕੋਆਰਡੀਨੇਟਰ ਡਾ. ਪਰਮਜੀਤ ਕੌਰ ਮੁਖੀ ਕਾਮਰਸ ਵਿਭਾਗ ਨੇ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਪੇਂਡੂ ਖੇਤਰ ਦੇ ਲੜਕੀਆਂ ਲਈ ਬਹੁਤ ਹੀ ਮਹੱਤਵਪੂਰਨ ਹਨ ਕਿਉਂਕਿ ਉਹ ਇਨ੍ਹਾਂ ਵਰਕਸ਼ਾਪਾਂ ਵਿਚ ਸਿਹਤ, ਸਫਾਈ ਤੇ ਮਰਿਆਦਾ ਵਰਗੇ ਵਿਸ਼ਿਆਂ 'ਤੇ ਖੁੱਲ ਕੇ ਜਾਣਕਾਰੀ ਪ੍ਰਾਪਤ ਕਰ ਸਕਦੀਆਂ ਹਨ | ਵਰਕਸ਼ਾਪ ਵਿਚ ਟਿੱਬਾ, ਕਪੂਰਥਲਾ, ਭੁਲਾਣਾ, ਤਲਵੰਡੀ ਚੌਧਰੀਆਂ ਤੇ ਡਡਵਿੰਡੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਲੜਕੀਆਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੂੰ ਕਾਲਜ ਦੇ ਪਿ੍ੰਸੀਪਲ ਤੇ ਕੋਆਰਡੀਨੇਟਰ ਨੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਤੇ ਵਰਕਸ਼ਾਪ ਵਿਚ ਭਾਗ ਲੈਣ ਵਾਲੀਆਂ ਸਾਰੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ | ਕਾਲਜ ਦੇ ਪਿ੍ੰਸੀਪਲ ਡਾ. ਜਗਸੀਰ ਸਿੰਘ ਬਰਾੜ ਨੇ ਸਮੂਹ ਸਟਾਫ਼ ਨੂੰ ਵਰਕਸ਼ਾਪ ਦੀ ਸਫ਼ਲਤਾ ਲਈ ਵਧਾਈ ਦਿੱਤੀ |
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ 'ਚ ਬਸੰਤ ਪੰਚਮੀ ਉਤਸ਼ਾਹ ਨਾਲ ਮਨਾਈ <br/> ਅਗਲੀ ਖ਼ਬਰ ਜੀ. ਡੀ. ਆਰ. ਸਕੂਲ 'ਚ ਮਨਾਈ ਬਸੰਤ ਪੰਚਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।