25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਨੇ ਸ਼ਿਵ ਕਥਾ ਸਮਾਗਮ ਸੰਬੰਧੀ ਕੱਢੀ ਸੰਧਿਆ ਫੇਰੀ <br/>

ਅਜੀਤ ਡੈਸਕ 13-02-2026
ਕਪੂਰਥਲਾ, 12 ਫਰਵਰੀ (ਵਿ.ਪ੍ਰ.)- ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਦੀ ਸ਼ਾਖਾ ਕਪੂਰਥਲਾ ਵਲੋਂ ਸ੍ਰੀ ਰਾਮ ਨਾਥ ਸ਼ਿਵ ਮੰਦਿਰ ਮਾਡਲ ਟਾਊਨ ਕਪੂਰਥਲਾ ਵਿਚ ਅੱਜ ਤਿੰਨ ਰੋਜ਼ਾ ਸ਼ਿਵ ਕਥਾ ਸਮਾਗਮ ਆਰੰਭ ਹੋਇਆ ਜਿਸ ਵਿਚ ਸੰਸਥਾਨ ਦੀ ਸੇਵਕਾ ਸਾਧਵੀ ਤਿ੍ਪਦਾ ਭਾਰਤੀ ਨੇ ਪ੍ਰਵਚਨ ਕੀਤੇ | ਇਸੇ ਸਬੰਧ ਵਿਚ ਹੀ ਅੱਜ ਮੰਦਿਰ ਤੋਂ ਸੰਧਿਆ ਫੇਰੀ ਕੱਢੀ ਗਈ ਜਿਸ ਦਾ ਉਦਘਾਟਨ ਪੂਜਾ ਅਰਚਨਾ ਉਪਰੰਤ ਨਾਰੀਅਲ ਤੋੜ ਕੇ ਕੀਤਾ ਗਿਆ | ਸੰਸਥਾਨ ਦੀ ਮੁਖੀ ਸਾਧਵੀ ਗੁਰਪ੍ਰੀਤ ਭਾਰਤੀ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ 13 ਤੇ 14 ਫਰਵਰੀ ਨੂੰ ਸ਼ਾਮ 5 ਤੋਂ ਲੈ ਕੇ ਰਾਤ 8 ਵਜੇ ਤੱਕ ਕਰਵਾਈ ਜਾਣ ਵਾਲੀ ਸ਼ਿਵ ਕਥਾ ਸਮਾਗਮ ਵਿਚ ਸ਼ਾਮਲ ਹੋ ਕੇ ਕਥਾ ਦਾ ਆਨੰਦ ਮਾਣਨ | ਮੰਦਿਰ ਤੋਂ ਚੱਲੀ ਸੰਧਿਆ ਫੇਰੀ ਦਾ ਸੰਗਤਾਂ ਨੇ ਵੱਖ-ਵੱਖ ਥਾਵਾਂ 'ਤੇ ਸਵਾਗਤ ਕੀਤਾ | ਇਸ ਮੌਕੇ ਮੰਦਿਰ ਕਮੇਟੀ ਦੇ ਪ੍ਰਧਾਨ ਬਲਵੀਰ ਸ਼ਰਮਾ, ਮੁਕੇਸ਼ ਦੱਤ, ਸ਼ਾਮ ਸੁੰਦਰ ਸ਼ਰਮਾ, ਮਨੀਸ਼ ਚੋਪੜਾ, ਓਮ ਪ੍ਰਕਾਸ਼, ਓ.ਪੀ. ਪ੍ਰਕਾਸ਼, ਸੁਸ਼ੀਲ ਕੁਮਾਰ ਭੱਲਾ, ਮਿੰਟੂ, ਅਸ਼ੀਸ਼ ਦੱਤ, ਕਿਰਨ ਦੱਤਾ, ਸੁਰਿੰਦਰ ਰਾਣੀ, ਵੀਨਾ ਸ਼ਰਮਾ, ਨੀਲਮ ਸ਼ਰਮਾ, ਰਜਨੀ ਸ਼ਰਮਾ, ਮਾਇਆ, ਸਰੋਜ, ਮਨੂੰ ਸੂਦ, ਉਰਮਿਲਾ ਸ਼ਰਮਾ, ਮਧੂ, ਜੀਵਨ ਤੇ ਸ਼ਸ਼ੀ ਸ਼ਰਮਾ ਹਾਜ਼ਰ ਸਨ |

ਪਿਛਲੀ ਖ਼ਬਰ ਕਾਲਾ ਸੰਘਿਆਂ ਦੇ ਦੋ ਦਿਨਾਂ ਛਿੰਝ ਮੇਲੇ ਦੀ ਧੂਮਧਾਮ ਨਾਲ ਸ਼ੁਰੂਆਤ ਅਗਲੀ ਖ਼ਬਰ ਐੱਸ.ਪੀ. ਨੇ ਫਗਵਾੜਾ ਦੇ ਤਹਿਸੀਲ ਕੰਪਲੈਕਸ ਬਾਹਰ ਖੜ੍ਹੇ ਵਾਹਨ ਹਟਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।