25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਕਾਲਾ ਸੰਘਿਆਂ ਦੇ ਦੋ ਦਿਨਾਂ ਛਿੰਝ ਮੇਲੇ ਦੀ ਧੂਮਧਾਮ ਨਾਲ ਸ਼ੁਰੂਆਤ

ਅਜੀਤ ਡੈਸਕ 13-02-2026
ਕਾਲਾ ਸੰਘਿਆਂ, 12 ਫਰਵਰੀ (ਬਲਜੀਤ ਸਿੰਘ ਸੰਘਾ)- ਪੁਰਾਤਨ ਸਮੇਂ ਤੋਂ ਪੀਰ ਬਾਬਾ ਲੱਖਾਂ ਦੇ ਦਾਤੇ ਦੀ ਯਾਦ 'ਚ ਚੱਲਦਾ ਆ ਰਿਹਾ ਕਾਲਾ ਸੰਘਿਆਂ ਦਾ ਪ੍ਰਸਿੱਧ 2 ਦਿਨਾਂ ਸਾਲਾਨਾ ਛਿੰਝ ਮੇਲਾ ਅੱਜ ਗ਼ਦਰੀ ਬਾਬਾ ਹਰਨਾਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲਾ ਸੰਘਿਆਂ ਦੀ ਗਰਾਊਾਡ 'ਚ ਸ਼ੁਰੂ ਹੋ ਗਿਆ | ਛਿੰਝ ਕਮੇਟੀ, ਦੋਹਾਂ ਪੰਚਾਇਤਾਂ ਤੇ ਵੱਡੀ ਗਿਣਤੀ ਪਿੰਡ ਦੇ ਲੋਕ ਢੋਲ ਨਾਲ਼ ਗੁਰਦੁਆਰਾ ਬਾਬਾ ਕਾਹਨ ਦਾਸ ਤੋਂ ਪਿੜ ਦੀ ਰਵਾਨਗੀ ਕਰਕੇ ਗ਼ਦਰੀ ਬਾਬਾ ਹਰਨਾਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ਵਿਖੇ ਪਹੁੰਚੇ | ਅੱਜ ਪਿੜ ਦੌਰਾਨ ਬਹੁਤ ਸਾਰੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ | ਪ੍ਰਧਾਨ ਪਰਮਜੀਤ ਸਿੰਘ ਬੱਸਣ ਨੇ ਦੱਸਿਆ ਕਿ 14 ਫਰਵਰੀ ਨੂੰ ਕੇਵਲ ਸੱਦੇ ਹੋਏ ਉੱਭਰਦੇ ਪਹਿਲਵਾਨਾਂ ਦੇ ਨਾਲ-ਨਾਲ ਵੱਡੇ ਨਾਮੀ ਪਹਿਲਵਾਨਾਂ ਦੀਆਂ ਆਕਰਸ਼ਿਤ ਕੁਸ਼ਤੀਆਂ ਕਰਵਾਈਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਛਿੰਝ ਮੇਲਾ ਕਮੇਟੀ ਵੱਲੋਂ ਸਮੂਹ ਨਗਰ ਤੇ ਇਲਾਕਾ ਨਿਵਾਸੀਆਂ, ਐਨ.ਆਰ.ਆਈ. ਵੀਰਾਂ ਤੇ ਪਿੰਡ ਆਲਮਗੀਰ ਤੇ ਖਾਸ ਕਾਲਾ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਛਿੰਝ ਮੇਲੇ ਦੌਰਾਨ ਪ੍ਰਸਿੱਧ ਰੁਸਤਮ ਕਲਵਾ ਗੁੱਜਰ, ਹਮੀਦ ਇਰਾਨ, ਛੋਟਾ ਸਦਾਮ, ਤਾਲਬ ਬਾਬਾ ਫਲਾਈ, ਅਬੈਨਾਈਕ ਯੂ.ਪੀ., ਰੋਹਿਤ ਲਾਡਪੁਰ ਦੀਆਂ ਪ੍ਰਮੁੱਖ ਕੁਸ਼ਤੀਆਂ ਹੋਣਗੀਆਂ | ਇਸ ਮੌਕੇ ਛਿੰਝ ਕਮੇਟੀ ਤੇ ਗੁਰਦੁਆਰਾ ਬਾਬਾ ਕਾਹਨ ਦਾਸ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਬੱਸਣ, ਇੰਦਰਜੀਤ ਸਿੰਘ ਬੱਸਣ, ਕੁਲਦੀਪ ਕੁਮਾਰ ਲੂੰਬਾ, ਗੁਰਪ੍ਰੀਤ ਸਿੰਘ ਫੁੱਲ ਪੁੱਤਰ ਸਰਪੰਚ ਆਲਮਗੀਰ, ਸਰਪੰਚ ਮਨਿੰਦਰਪਾਲ ਸਿੰਘ ਮੰਨਾ, ਪਵਿੱਤਰ ਸਿੰਘ ਪਿੱਤਾ ਪੰਚ, ਕੁਲਵਿੰਦਰ ਸਿੰਘ ਘੁੱਦਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਭੁਪਿੰਦਰ ਸਿੰਘ ਸੰਘਾ, ਰਜਿੰਦਰ ਸਿੰਘ ਪੰਚ, ਸੁਰਿੰਦਰ ਸਿੰਘ ਗ਼ਦਰੀ, ਡਾ. ਪਰਮਜੀਤ, ਗੁਰਦਿਆਲ ਸਿੰਘ ਮਾਨ, ਜਸਪਾਲ ਸਿੰਘ ਬਿੱਲਖੂ ਪੰਚ, ਗੁਰਮੀਤ ਸਿੰਘ ਬੱਸਣ, ਹਰਦੇਵ ਸਿੰਘ ਜੋਗਾ, ਜ਼ੈਲਦਾਰ ਸੰਘਾ, ਸਰਬਣ ਸਿੰਘ ਸੰਘਾ, ਪ੍ਰੋਫੈਸਰ ਜਗਤਾਰ ਸਿੰਘ ਸੰਘਾ, ਸ਼ੇਰ ਸਿੰਘ, ਜਸਵਿੰਦਰ ਸਿੰਘ ਸੰਘਾ ਕੈਨੇਡਾ, ਨਰਿੰਦਰ ਮਾਨ, ਤਰਸੇਮ ਸੰਘਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਹੜ੍ਹ ਪੀੜਤ ਕਿਸਾਨਾਂ ਵਲੋਂ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਐੱਸ. ਡੀ. ਐਮ. ਦਫ਼ਤਰ ਦਾ ਘਿਰਾਓ ਅਗਲੀ ਖ਼ਬਰ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਨੇ ਸ਼ਿਵ ਕਥਾ ਸਮਾਗਮ ਸੰਬੰਧੀ ਕੱਢੀ ਸੰਧਿਆ ਫੇਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।