17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਸਾਢੇ ਪੰਜ ਲੱਖ ਦੀ ਲਾਗਤ ਨਾਲ ਪਲਾਹੀ ਰੋਡ 'ਤੇ ਚਾਰ ਮਹੀਨੇ ਪਹਿਲਾ ਲਗਾਈਆਂ ਲਾਈਟਾਂ ਅਜੇ ਵੀ ਬੰਦ <br/>

ਅਜੀਤ ਡੈਸਕ 15-02-2026
ਫਗਵਾੜਾ, 14 ਫਰਵਰੀ (ਅਸ਼ੋਕ ਕੁਮਾਰ ਵਾਲੀਆ)- ਫਗਵਾੜਾ ਤੋਂ ਪਲਾਹੀ ਬਾਈਪਾਸ ਤੱਕ ਵਾਲੀ ਸੜਕ ਜਦੋਂ ਦੀ ਫਗਵਾੜਾ ਕਾਰਪੋਰੇਸ਼ਨ ਦੀ ਹਦੂਦ ਅੰਦਰ ਆਈ ਹੈ, ਇੱਥੇ ਲੱਗੀਆਂ ਫਗਵਾੜਾ ਕਾਰਪੋਰੇਸ਼ਨ ਦੀਆਂ ਸਟਰੀਟ ਲਾਈਟਾਂ ਵੀ 'ਆਪ' ਸਰਕਾਰ ਦੇ ਚਾਰ ਸਾਲ ਦੇ ਕਾਰਜਕਾਲ ਬੀਤ ਜਾਣ ਤੋਂ ਬਾਅਦ ਵੀ ਬੰਦ ਪਈਆਂ ਹਨ | ਪਿਛਲੇ ਸਾਲ ਦੇ ਨਵੰਬਰ ਮਹੀਨੇ ਵਿਚ 'ਆਪ' ਦੇ ਹਲਕਾ ਇੰਚਾਰਜ ਵਲੋਂ 5 ਲੱਖ 50 ਹਜ਼ਾਰ ਰੁਪਏ ਦੀ ਲਾਗਤ ਨਾਲ ਪਲਾਹੀ ਰੋਡ ਸਥਿਤ ਗੁਰੂ ਰਵਿਦਾਸ ਹਸਪਤਾਲ ਤੋਂ ਪਲਾਹੀ ਬਾਈਪਾਸ ਤੱਕ ਲਗਾਈਆਂ ਨਵੀਆਂ ਲਾਈਟਾਂ ਤਾਂ ਖੰਭਿਆਂ 'ਤੇ ਲਗਾ ਤਾਂ ਜ਼ਰੂਰ ਦਿੱਤੀਆਂ ਹਨ ਪਰ ਜਗਣ ਤੋਂ ਤਰਸ ਰਹੀਆਂ ਹਨ | ਜਦੋਂ ਦਾ ਫਗਵਾੜਾ ਨਗਰ ਕੌਂਸਲ ਤੋਂ ਨਗਰ ਨਿਗਮ ਬਣਿਆ ਹੈ ਤਾਂ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਫਗਵਾੜਾ ਤੋਂ ਪਲਾਹੀ ਬਾਈਪਾਸ ਤੱਕ ਕਾਰਪੋਰੇਸ਼ਨ ਦੀਆਂ ਲਾਈਟਾਂ ਲਗਭਗ 25 ਲੱਖ ਰੁਪਏ ਦੀ ਲਾਗਤ ਨਾਲ ਉਸ ਵੇਲੇ ਦੇ ਪੰਜਾਬ ਸਰਕਾਰ ਦੇ ਮੰਤਰੀ ਸੋਮ ਪ੍ਰਕਾਸ਼ ਨੇ ਲਗਵਾਈਆਂ ਸਨ ਕਿਉਂਕਿ ਇਹ ਰੋਡ ਤਿੰਨ ਜ਼ਿਲਿ੍ਹਆਂ ਨੂੰ ਜੋੜਨ ਵਾਲਾ ਰੋਡ ਹੈ ਤੇ ਇਸ ਰੋਡ 'ਤੇ ਇਕ ਦਰਜਨ ਦੇ ਕਰੀਬ ਸਕੂਲ, ਕਾਲਜ ਤੇ ਹਸਪਤਾਲ ਹਨ | ਚੰਡੀਗੜ੍ਹ ਤੇ ਜਲੰਧਰ ਜਾਣ ਵਾਲੇ ਰਾਹਗੀਰ ਜ਼ਿਆਦਾਤਰ ਇਸ ਰੋਡ ਰਾਹੀਂ ਬਾਈਪਾਸ ਜਾ ਕੇ ਜਲੰਧਰ, ਚੰਡੀਗੜ੍ਹ ਜਾਣ ਲਈ ਸੌਖਾ ਸਫ਼ਰ ਮੰਨਦੇ ਹਨ, ਇਸੇ ਕਰ ਕੇ 24 ਘੰਟੇ ਇਸ ਰੋਡ 'ਤੇ ਆਵਾਜਾਈ ਰਹਿੰਦੀ ਹੈ | ਇੱਥੋਂ ਲੰਘ ਰਹੇ ਲੋਕਾਂ ਨੇ ਕਿਹਾ ਕਿ ਇਸ ਰੋਡ ਦੇ ਭਾਗ ਤਾਂ ਖੁੱਲ੍ਹ ਗਏ ਲੱਗਦੇ ਹਨ ਤਾਂ ਹੀ ਪਿਛਲੇ ਚਾਰ ਦਿਨ ਤੋਂ ਮਜ਼ਦੂਰ ਸੜਕ ਦੀ ਸਾਫ਼ ਸਫ਼ਾਈ ਤੇ ਪੱਟ ਪੁਟਾਈ ਕਰ ਰਹੇ ਹਨ | ਰਾਹਗੀਰਾਂ ਨੇ ਇਹ ਵੀ ਦੱਸਿਆ ਕਿ ਫਗਵਾੜਾ ਦੇ ਨਵ-ਨਿਯੁਕਤ ਮੇਅਰ ਦਾ ਕਾਰੋਬਾਰ, ਡਿਪਟੀ ਮੇਅਰ ਦੀ ਰਿਹਾਇਸ਼ ਵੀ ਇਸ ਰੋਡ 'ਤੇ ਹੈ, ਉਸ ਤੋਂ ਲੋਕ ਕਾਫ਼ੀ ਉਮੀਦਾਂ ਲਗਾਈ ਬੈਠੇ ਹਨ ਕਿ ਚਾਰ ਸਾਲ ਤੋਂ ਬੰਦ ਪਈਆਂ ਕਾਰਪੋਰੇਸ਼ਨ ਦੀਆਂ ਸਟਰੀਟ ਲਾਈਟਾਂ ਕਦੋਂ ਜਗਾਉਣਗੇ | ਦੱਸਣਯੋਗ ਹੈ ਕਿ ਤਿੰਨ ਨਗਰ ਨਿਗਮ ਦੇ ਕੌਂਸਲਰਾਂ ਦੀ ਰਿਹਾਇਸ਼ ਤੇ ਕਾਰੋਬਾਰ ਵੀ ਇਸ ਰੋਡ 'ਤੇ ਹੈ | ਇਸ ਲਾਈਟਾਂ ਦਾ ਤਾਂ ਮੀਟਿੰਗਾਂ ਵਿਚ ਵੀ ਮੁੱਦਾ ਉੱਠਦਾ ਹੈ ਪਰ ਅਸਰ ਕੋਈ ਨਹੀਂ ਹੁੰਦਾ | ਲੋਕਾਂ ਦੇ ਦੱਸਣ ਮੁਤਾਬਿਕ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਵੀ ਅਕਸਰ ਇਸ ਰੋਡ ਰਾਹੀਂ ਲੰਘਦੇ ਹਨ | ਉਨ੍ਹਾਂ ਕਿਹਾ ਸਾਈਕਲ ਵਾਲਿਆਂ ਦਾ ਰਾਤ ਵੇਲੇ ਇਸ ਰੋਡ ਤੋਂ ਲੰਘਣਾ ਬਹੁਤ ਔਖਾ ਹੋਇਆ ਪਿਆ ਹੈ | ਇਸ ਸੜਕ ਤੋਂ ਲਗਭਗ 50 ਪਿੰਡਾਂ ਦਾ ਰੋਜ਼ਾਨਾ ਲਾਂਘਾ ਹੈ ਤੇ ਆਦਮਪੁਰ ਹਵਾਈ ਅੱਡੇ ਨੂੰ ਇਹ ਸੜਕ ਜਾਂਦੀ ਹੈ |

ਪਿਛਲੀ ਖ਼ਬਰ ਸਿੱਖ ਕੌਮ 'ਚੋਂ ਬੇਗਾਨਗੀ ਦੀ ਭਾਵਨਾ ਖ਼ਤਮ ਕਰਨ ਲਈ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿੱਤਾ ਜਾਵੇ– ਸੰਤ ਸੀਚੇਵਾਲ <b... ਅਗਲੀ ਖ਼ਬਰ ਬੇਗੋਵਾਲ–ਸੁਭਾਨਪੁਰ ਰੋਡ 'ਤੇ ਦਿਨ ਵੇਲੇ ਭਾਰੀ ਟਿੱਪਰ ਟਰਾਲਿਆਂ ਦੀ ਆਮਦ 'ਤੇ ਪਾਬੰਦੀ ਲਗਾਉਣ ਦੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।