17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਆਨੰਦ ਕਾਲਜ 'ਚ ਕਰਵਾਈ 'ਮਨੀ ਮੈਨੇਜਮੈਂਟ ਐਂਡ ਕਰੀਅਰ ਇਨ ਸਕਿਉਰਿਟੀ ਮਾਰਕੀਟ' ਸੰਬੰਧੀ ਵਰਕਸ਼ਾਪ <br/>

ਅਜੀਤ ਡੈਸਕ 15-02-2026
ਕਪੂਰਥਲਾ, 14 ਫਰਵਰੀ (ਵਿ.ਪ੍ਰ.) - ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਕਪੂਰਥਲਾ ਦੇ ਰਿਸਰਚ ਤੇ ਡਿਵੈਲਪਮੈਂਟ ਸੈੱਲ ਵਲੋਂ 'ਮਨੀ ਮੈਨੇਜਮੈਂਟ ਐਂਡ ਕਰੀਅਰ ਇਨ ਸਕਿਉਰਿਟੀ ਮਾਰਕੀਟ' ਸਬੰਧੀ ਇਕ ਵਰਕਸ਼ਾਪ ਕਰਵਾਈ ਗਈ ਜਿਸ ਵਿਚ ਅਨੀਤਾ ਸੈਣੀ ਰਿਸੋਰਸ ਪਰਸਨ ਵਜੋਂ ਸ਼ਾਮਲ ਹੋਏ | ਵਰਕਸ਼ਾਪ ਦੀ ਆਰੰਭਤਾ ਜੋਤੀ ਜਗਾਉਣ ਤੋਂ ਬਾਅਦ ਹੋਈ | ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਅਨੀਤਾ ਸੈਣੀ ਨੇ ਮਨੀ ਮੈਨੇਜਮੈਂਟ ਤੇ ਸਕਿਉਰਿਟੀ ਮਾਰਕੀਟ ਵਿਚ ਕਰੀਅਰ ਸੰਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ | ਉਨ੍ਹਾਂ ਰਿਸਕ ਤੇ ਰਿਟਰਨ ਰੇਸ਼ੋ ਬਾਰੇ ਵੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ | ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਮਨੀ ਮੈਨੇਜਮੈਂਟ ਬਾਰੇ ਜਾਣੂ ਕਰਵਾਉਣ ਲਈ ਇਕ ਸ਼ਾਰਟ ਮੂਵੀ ਦਿਖਾਈ ਗਈ | ਕਾਲਜ ਦੇ ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ, ਡਾਇਰੈਕਟਰ ਰੁਚੀ ਆਨੰਦ ਦੇ ਕਾਲਜ ਪਿ੍ੰਸੀਪਲ ਡਾ. ਅਮਰਪ੍ਰੀਤ ਸਿੰਘ ਨੇ ਆਈ.ਈ.ਐਮ. (ਸੈਬੀ) ਦੇ ਸਹਿਯੋਗ ਨਾਲ ਕਾਲਜ ਦੇ ਰਿਸਰਚ ਐਂਡ ਡਿਵੈਲਪਮੈਂਟ ਸੈੱਲ ਵਲੋਂ ਵਰਕਸ਼ਾਪ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਰਿਸੋਰਸ ਪਰਸਨ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਯੁਵਾ ਖੇਡ ਭਲਾਈ ਬੋਰਡ ਨੇ ਲੋੜਵੰਦ ਖਿਡਾਰੀਆਂ ਨੂੰ ਸਾਈਕਲ ਤੇ ਸਰਟੀਫਿਕੇਟ ਤਕਸੀਮ ਕੀਤੇ <br/> ਅਗਲੀ ਖ਼ਬਰ ਬਰਨਾ ਵਿਖੇ 5 ਦਿਨਾ ਫੁੱਟਬਾਲ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਸਮਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।