ਨਡਾਲਾ, 14 ਫਰਵਰੀ (ਰਘਬਿੰਦਰ ਸਿੰਘ)- ਸਾਹਿਤਕ ਪਿੜ ਨਡਾਲਾ ਦੀ ਮਾਸਿਕ ਇਕੱਤਰਤਾ ਮਾਸਟਰ ਛਿੰਦਾ ਸਿੰਘ ਪੱਡਾ ਤੇ ਨਿਰਮਲ ਸਿੰਘ ਖੱਖ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਵਿਚਾਰ ਚਰਚਾ ਕਰਦਿਆਂ ਸਾਹਿਤ ਸਮਾਜ ਤੇ ਕਿਤਾਬਾਂ ਦੀ ਮਨੁੱਖੀ ਜ਼ਿੰਦਗੀ 'ਚ ਕੀ ਮਹੱਤਤਾ ਹੈ, ਬਾਰੇ ਗੰਭੀਰ ਚਰਚਾ ਛੇੜੀ ਗਈ | ਸਭਨਾਂ ਨੇ ਭਾਵਪੂਰਨ ਸ਼ਬਦਾਂ 'ਚ ਆਪੋ ਆਪਣੇ ਤਰੀਕੇ ਨਾਲ ਵਿਚਾਰ ਰੱਖੇ | ਇਸ ਮੌਕੇ ਬਲਦੇਵ ਸਿੰਘ ਪੱਡਾ ਨੇ ਕਿਹਾ ਕਿ ਸਾਹਿਤਕ ਪਿੜ ਦੇ ਮੈਂਬਰ ਸਮਾਜ ਨੂੰ ਸਹੀ ਸੇਧ ਦੇਣ ਲਈ ਆਪਣੀਆਂ ਰਚਨਾਵਾਂ ਨਾਲ ਹੰਭਲਾ ਮਾਰ ਰਹੇ ਹਨ | ਨਿਰਮਲ ਸਿੰਘ ਖੱਖ ਨੇ ਵੀ ਚੰਗਾ ਸਾਹਿਤ ਪੜ੍ਹਨ ਲਈ ਸਭਨਾਂ ਨੂੰ ਪ੍ਰੇਰਿਤ ਕੀਤਾ | ਇੰਦਰਜੀਤ ਪੱਡਾ ਨੇ ਵੀ ਮਾਖਿਓਾ ਮਿੱਠੜੇ ਡੂੰਘੇ ਵਿਚਾਰਾਂ ਨਾਲ ਸਭਨਾਂ ਨੂੰ ਨਿਹਾਲ ਕੀਤਾ | ਡਾ. ਕਰਮਜੀਤ ਸਿੰਘ ਨਡਾਲਾ ਨੇ ਆਪਣੀ ਕਹਾਣੀ ਸੁਣਾਈ ਤੇ ਦੱਸਿਆ 2025 ਵਿਚ ਛਪਿਆ ਕਹਾਣੀ ਸੰਗ੍ਰਹਿ 'ਗਲੇਸ਼ੀਅਰ ਪਿਘਲ ਗਿਆ' ਹੁਣ 2026 ਵਿਚ ਹਿੰਦੀ ਵਿਚ ਵੀ ਅਨੁਵਾਦ ਹੋ ਕੇ ਆ ਗਿਆ ਹੈ ਜਿਸ ਦਾ ਅਨੁਵਾਦ ਐਡਵੋਕੇਟ ਨੀਲਮ ਨਾਰੰਗ ਹੁਰਾਂ ਬੜੀ ਮਿਹਨਤ ਨਾਲ ਕੀਤਾ ਹੈ | ਇਸ ਮੌਕੇ ਰਚਨਾਵਾਂ ਦੇ ਦੌਰ ਵਿਚ ਅਸ਼ੋਕ ਟਾਂਡੀ, ਵੀ.ਕੇ. ਦਿਆਲਪੁਰੀ, ਮਨੋਜ ਫਗਵਾੜਵੀ, ਨਾਨਕ ਚੰਦ ਵਿਰਲੀ, ਸੁਖਦੇਵ ਸਿੰਘ ਗੰਢਵਾ ਤੇ ਹਰਪ੍ਰੀਤ ਸਿੰਘ ਸਾਹੀ ਨੇ ਬੜੀਆਂ ਹੀ ਸ਼ਾਨਦਾਰ ਰਚਨਾਵਾਂ ਸੁਣਾਈਆਂ | ਇਸ ਮੌਕੇ ਡਾ. ਮੱਖਣ ਸਿੰਘ ਭੁਲੱਥ ਦੇ ਚੰਡੀਗੜ੍ਹ ਰਹਿੰਦੇ ਜਵਾਈ ਦੀ ਅਚਨਚੇਤ ਹੋਈ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਅੰਤ 'ਚ ਮਾਸਟਰ ਛਿੰਦਾ ਸਿੰਘ ਪੱਡਾ ਨੇ ਖ਼ੂਬਸੂਰਤ ਵਿਚਾਰ ਪ੍ਰਗਟ ਕਰਦਿਆਂ ਸਭਨਾਂ ਦਾ ਧੰਨਵਾਦ ਕੀਤਾ |