ਕਪੂਰਥਲਾ, 14 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਸ਼ਿਵਰਾਤਰੀ ਦੇ ਸਬੰਧ ਵਿਚ ਸ੍ਰੀ ਰਾਮਨਾਥ ਸ਼ਿਵ ਮੰਦਿਰ ਮਾਡਲ ਟਾਊਨ ਕਪੂਰਥਲਾ ਵਿਚ ਕਰਵਾਈ ਜਾ ਰਹੀ ਸ੍ਰੀ ਸ਼ਿਵ ਕਥਾ ਦੇ ਦੂਜੇ ਦਿਨ ਸਾਧਵੀ ਤਿ੍ਪਦਾ ਭਾਰਤੀ ਨੇ ਕਿਹਾ ਕਿ ਭਗਵਾਨ ਸ਼ਿਵ ਦੀ ਜਾਗਦੀ ਤੀਜੀ ਅੱਖ ਸਾਨੂੰ ਇਕ ਸੰਪੂਰਨ ਗੁਰੂ ਦੀ ਸ਼ਰਨ ਲੈਣ ਤੇ ਸਾਡੀ ਅੱਖ ਨੂੰ ਜਗਾਉਣ ਲਈ ਪ੍ਰੇਰਿਤ ਕਰਦੀ ਹੈ ਤੇ ਅੱਖ ਜਿਉਂ ਹੀ ਖੁੱਲ੍ਹੇਗੀ ਅਸੀਂ ਆਪਣੇ ਅੰਦਰ ਬ੍ਰਹਮ ਸ਼ਕਤੀ ਦਾ ਅਨੁਭਵ ਕਰਾਂਗੇ | ਉਨ੍ਹਾਂ ਕਿਹਾ ਕਿ ਉੱਠੋ, ਇਕ ਗੁਰੂ, ਇਕ ਪੂਰਨ ਮਹਾਂਪੁਰਸ਼ ਤੋਂ ਬ੍ਰਹਮਗਿਆਨ ਪ੍ਰਾਪਤ ਕਰਕੇ ਇਸ ਆਵਾਜ਼ ਨੂੰ ਜਗਾਓ | ਉਨ੍ਹਾਂ ਕਿਹਾ ਕਿ ਹਰ ਯੁੱਗ 'ਚ ਪ੍ਰਭੂ ਨੇ ਸਿਖਾਇਆ ਹੈ ਕਿ ਜੇਕਰ ਅਸੀਂ ਕੁਦਰਤ ਦੀ ਰੱਖਿਆ ਕਰਾਂਗੇ ਤੇ ਕਿਤੇ ਨਾ ਕਿਤੇ ਸਾਡਾ ਜੀਵਨ ਵੀ ਸਿਹਤਮੰਦ ਤੇ ਸੁਰੱਖਿਅਤ ਰਹੇਗਾ | ਸਾਧਵੀ ਭਾਰਤੀ ਨੇ ਪ੍ਰਭੂ ਸ਼ਿਵ ਦਾ ਹਾਰ ਸ਼ਿੰਗਾਰ ਸਾਨੂੰ ਜੀਵਨ ਜਿਊਣ ਦੀ ਕਲਾ ਸਿਖਾਉਂਦਾ ਹੈ | ਇਸ ਮੌਕੇ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਕਪੂਰਥਲਾ ਦੀ ਸ਼ਾਖਾ ਦੀ ਮੁਖੀ ਸਾਧਵੀ ਗੁਰਪ੍ਰੀਤ ਭਾਰਤੀ, ਮੰਦਿਰ ਕਮੇਟੀ ਦੇ ਪ੍ਰਧਾਨ ਬਲਬੀਰ ਸ਼ਰਮਾ, ਮੁਕੇਸ਼ ਦੱਤਾ, ਮਾਤਾ ਵੀਨਾਪੁਰੀ, ਮਨੀ ਮਹੇਸ਼ ਮੰਦਿਰ ਦੇ ਪ੍ਰਧਾਨ ਅਸ਼ੋਕ ਅਰੋੜਾ, ਵਿਜੇ ਪੰਡਿਤ, ਕੁਲਦੀਪ ਸ਼ਰਮਾ, ਪ੍ਰਵੀਨ ਮਕੌਲ, ਪ੍ਰਵੀਨ ਸ਼ਰਮਾ, ਪ੍ਰਮੋਦ ਆਨੰਦ, ਪਿਆਰਾ ਲਾਲ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਨੇ ਕਥਾ ਦੀ ਆਨੰਦ ਮਾਣਿਆ |