18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਬਿ੍ਟਿਸ਼ ਵਿਕਟੋਰੀਆ ਸਕੂਲ ਵਿਖੇ ਅਧਿਆਪਕਾਂ ਨੂੰ ਸਿੱਖਿਅਤ ਕਰਨ ਲਈ ਲਗਾਈ ਵਰਕਸ਼ਾਪ <br/>

ਅਜੀਤ ਡੈਸਕ 15-02-2026
ਸੁਲਤਾਨਪੁਰ ਲੋਧੀ, 14 ਫਰਵਰੀ (ਨਰੇਸ਼ ਹੈਪੀ) - ਬਿ੍ਟਿਸ਼ ਵਿਕਟੋਰੀਆ ਸਕੂਲ ਵਿਚ ਅੱਜ ਰਾਸ਼ਟਰੀ ਪਾਠਕ੍ਰਮ ਫਰੇਮ ਵਰਕ ਸਕੂਲ ਸਿੱਖਿਆ 2023 (ਐਨ.ਸੀ.ਐਫ–ਐਸ.ਈ 2023) ਵਿਸ਼ੇ 'ਤੇ ਸਮਰੱਥਾ ਵਿਕਾਸ ਪ੍ਰੋਗਰਾਮ ਦੀ ਅਧਿਆਪਕਾਂ ਨੂੰ ਨਵੀਂ ਸਿੱਖਿਆ ਪ੍ਰਣਾਲੀ ਦੇ ਉਦੇਸ਼ਾਂ, ਅਸਲ ਪੱਖਾਂ ਤੇ ਮੂਲ ਭਾਵਨਾਵਾਂ ਨਾਲ ਜਾਣੂ ਕਰਵਾਉਣ ਲਈ ਵਰਕਸ਼ਾਪ ਲਗਾਈ ਗਈ | ਵਰਕਸ਼ਾਪ ਵਿਚ ਸੀ.ਬੀ.ਐਸ.ਈ. ਦੇ ਵਿਸ਼ੇਸ਼ ਗਿਆਨ ਮਾਹਿਰ ਪੰਕਜ ਗਰਗ ਤੇ ਪੱਲਵੀ ਸੇਠੀ ਨੇ ਹਾਜ਼ਰੀ ਲਗਾਈ ਤੇ ਅਧਿਆਪਕਾਂ ਨੂੰ ਵਿਸਥਾਰਪੂਰਵਕ ਮਾਰਗ ਦਰਸ਼ਨ ਦਿੱਤਾ | ਉਨ੍ਹਾਂ ਨੇ ਐਨ.ਸੀ.ਐਫ–ਐਸ.ਈ. 2023 ਦੇ ਅਧੀਨ ਆਉਣ ਵਾਲੇ ਮਹੱਤਵਪੂਰਨ ਬਦਲਾਵਾਂ ਬਾਰੇ ਜਾਣਕਾਰੀ ਦਿੱਤੀ ਤੇ ਸਮਝਾਇਆ ਕਿ ਕਿਵੇਂ ਯੋਗਤਾ-ਆਧਾਰਿਤ ਸਿੱਖਿਆ, ਅਨੁਭਵਾਤਮਕ ਅਧਿਐਨ, ਬਹੁ-ਵਿਸ਼ਿਆਂਕ ਪਹੁੰਚ, ਨੈਤਿਕ ਮੁੱਲਾਂ ਦੀ ਸਥਾਪਨਾ ਤੇ ਰਚਨਾਤਮਿਕ ਸੋਚ ਨੂੰ ਪ੍ਰੋਤਸਾਹਿਤ ਕਰਕੇ ਵਿਦਿਆਰਥੀਆਂ ਦੇ ਸਮੂਹਿਕ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ | ਵਰਕਸ਼ਾਪ ਦੌਰਾਨ ਅਧਿਆਪਕਾਂ ਨੇ ਗਤੀਵਿਧੀ-ਆਧਾਰਿਤ ਸਿੱਖਣ, ਪ੍ਰੋਜੈਕਟ ਕੰਮ ਤੇ ਪ੍ਰਭਾਵਸ਼ਾਲੀ ਮੁਲਾਂਕਣ ਪ੍ਰਣਾਲੀ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ | ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਅਰਸ਼ਦੀਪ ਸਿੰਘ ਤੇ ਪਿ੍ੰਸੀਪਲ ਸੁਨੀਤਾ ਸਭਰਵਾਲ ਨੇ ਆਪਣੇ ਸੰਯੁਕਤ ਸੰਬੋਧਨ ਵਿਚ ਕਿਹਾ ਕਿ ਨਵੀਂ ਸਿੱਖਿਆ ਨੀਤੀ ਤੇ ਰਾਸ਼ਟਰੀ ਪਾਠਕ੍ਰਮ ਫਰੇਮ ਵਰਕ ਦੇ ਮਾਪਦੰਡਾਂ ਨੂੰ ਅਮਲ ਵਿਚ ਲਿਆਉਣ ਲਈ ਅਧਿਆਪਕਾਂ ਦਾ ਨਿਰੰਤਰ ਪ੍ਰਸ਼ਿਕਸ਼ਤ ਹੋਣਾ ਬਹੁਤ ਜ਼ਰੂਰੀ ਹੈ | ਸਕੂਲ ਦੇ ਸਾਰੇ ਅਧਿਆਪਕਾਂ ਨੇ ਇਸ ਸਮਰੱਥਾ ਵਿਕਾਸ ਕਾਰਜਕ੍ਰਮ 'ਚ ਉਤਸ਼ਾਹ ਪੂਰਵਕ ਭਾਗ ਲਿਆ |

ਪਿਛਲੀ ਖ਼ਬਰ ਮਹਾਂ ਸ਼ਿਵਰਾਤਰੀ ਨੂੰ ਸਮਰਪਿਤ ਲੰਗਰ ਲਗਾਏ <br/> ਅਗਲੀ ਖ਼ਬਰ ਸ੍ਰੀ ਰਾਮਨਾਥ ਸ਼ਿਵ ਮੰਦਿਰ 'ਚ ਕਰਵਾਈ ਦੂਜੇ ਦਿਨ ਦੀ ਸ਼ਿਵ ਕਥਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।