ਸੁਲਤਾਨਪੁਰ ਲੋਧੀ, 14 ਫਰਵਰੀ (ਨਰੇਸ਼ ਹੈਪੀ)- ਭਗਵਾਨ ਵਾਲਮੀਕ ਵੈੱਲਫੇਅਰ ਸੁਸਾਇਟੀ, ਸੁਲਤਾਨਪੁਰ ਲੋਧੀ ਵੱਲੋਂ ਮਹਾ ਸ਼ਿਵਰਾਤਰੀ ਦੇ ਸੰਬੰਧ ਵਿਚ ਸਥਾਨਕ ਭਗਵਾਨ ਵਾਲਮੀਕ ਚੌਕ, ਸ਼ਿਵ ਮੰਦਿਰ ਨਾਥਾਂ ਦੇ ਡੇਰੇ ਦੇ ਬਾਹਰ ਕੜੀ ਚਾਵਲ ਦੇ ਲੰਗਰ ਲਗਾਏ ਗਏ | ਲੰਗਰ ਦੀ ਆਰੰਭਤਾ ਤੋਂ ਪਹਿਲਾਂ ਪੰਡਿਤਾਂ ਨੂੰ ਭੋਜਨ ਕਰਵਾਇਆ ਗਿਆ | ਇਸ ਮੌਕੇ ਸੇਵਾ ਕਰਨ ਵਾਲਿਆਂ ਵਿਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਮੋਗਲਾ, ਮਾਸਟਰ ਮੋਹਨ ਲਾਲ ਲਾਲੀ ਪ੍ਰਧਾਨ, ਸਾਬਕਾ ਕੌਂਸਲਰ ਵਿੱਕੀ ਚੌਹਾਨ ਤੇ ਪ੍ਰਵੀਨ ਚੌਹਾਨ, ਬਿਕਰਮਜੀਤ ਮੱਟੂ ਮੀਤ ਪ੍ਰਧਾਨ, ਸੰਨੀ ਸਹੋਤਾ ਸੈਕਟਰੀ, ਸੁਭਾਸ਼ ਲਾਹੌਰਾ ਕੈਸ਼ੀਅਰ, ਕੰਚਨ ਸਹੋਤਾ, ਸੰਨੀ ਮੱਟੂ, ਸਲੀਮ ਲਾਹੌਰਾ, ਸੁਮਿਤ ਲਾਹੌਰਾ, ਰਵੀ ਚੌਹਾਨ, ਇੰਜੀਨੀਅਰ ਮਾਨਵ ਚੌਹਾਨ, ਨੈਤਿਕ ਚੌਹਾਨ, ਹਰਸ਼ ਲਾਹੌਰਾ, ਜਤਿਨ ਮੱਟੂ, ਸੰਯਮ ਸਹੋਤਾ, ਸੁਰਿੰਦਰ ਮਦਾਨ, ਕੁਲਦੀਪ ਸਿੰਘ ਡਿਪਟੀ ਆਦਿ ਹਾਜ਼ਰ ਸਨ |