24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਗੈਰ ਕਾਨੂੰਨੀ ਮਾਈਨਿੰਗ ਦੇ ਦੋਸ਼ ਹੇਠ ਸਰਪੰਚ ਸਮੇਤ ਚਾਰ ਵਿਰੁੱਧ ਕੇਸ ਦਰਜ

ਅਜੀਤ ਡੈਸਕ 18-02-2026
ਕਪੂਰਥਲਾ, 17 ਫਰਵਰੀ (ਸਡਾਨਾ)-ਨਵਾਂ ਪਿੰਡ ਭੱਠੇ ਨੇੜੇ ਕਥਿਤ ਤੌਰ 'ਤੇ ਸਰਕਾਰੀ ਜ਼ਮੀਨ ਵਿਚੋਂ ਗੈਰ ਕਾਨੂੰਨੀ ਢੰਗ ਨਾਲ ਮਾਈਨਿੰਗ ਕਰਵਾਉਣ ਦੇ ਮਾਮਲੇ ਸਬੰਧੀ ਕੋਤਵਾਲੀ ਪੁਲਿਸ ਨੇ ਐਸ.ਡੀ.ਓ. ਸਹਾਇਕ ਜ਼ਿਲ੍ਹਾ ਮਾਈਨਿੰਗ ਅਫ਼ਸਰ ਦੇ ਬਿਆਨਾਂ ਤਹਿਤ ਸਰਪੰਚ ਸਮੇਤ ਚਾਰ ਵਿਅਕਤੀਆਂ ਵਿਰੁੱਧ ਮਾਈਨਿੰਗ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ | ਆਪਣੇ ਬਿਆਨਾਂ ਵਿਚ ਖੁਸ਼ਮਿੰਦਰ ਸਿੰਘ ਐਸ.ਡੀ.ਓ. ਸਹਾਇਕ ਜ਼ਿਲ੍ਹਾ ਮਾਈਨਿੰਗ ਅਫ਼ਸਰ ਨੇ ਦੱਸਿਆ ਕਿ ਬੀਤੀ 13 ਫਰਵਰੀ ਨੂੰ ਸ਼ਿਕਾਇਤਕਰਤਾ ਰਾਜਪਾਲ ਅਨੁਸਾਰ ਪਿੰਡ ਦੇ ਪੱਛਮ ਪਾਸੇ ਵੇਈਾ ਨੇੜੇ ਪੰਜਾਬ ਸਰਕਾਰ ਦੀ ਜ਼ਮੀਨ ਵਿਚੋਂ ਕਥਿਤ ਤੌਰ 'ਤੇ ਮੰਗਲ ਸਿੰਘ ਵਾਸੀ ਸੈਫਲਾਬਾਦ, ਹਰਵਿੰਦਰ ਸਿੰਘ ਵਾਸੀ ਕੋਟ ਕਰਾਰ ਖਾਂ, ਸਰਪੰਚ ਸੁਖਵਿੰਦਰ ਸਿੰਘ ਨਵਾਂ ਪਿੰਡ ਭੱਠੇ ਤੇ ਸੁਰਿੰਦਰ ਸਿੰਘ ਵਾਸੀ ਪਿੰਡ ਫਿਰੋਜ ਨੇ ਕਰੀਬ 20-22 ਕਨਾਲ ਜਗ੍ਹਾ ਵਿਚੋਂ 6-7 ਫੁੱਟ ਡੂੰਘੀ ਮਿੱਟੀ ਗੈਰ ਕਾਨੂੰਨੀ ਤੌਰ 'ਤੇ ਪੁਟਵਾ ਕੇ ਵੇਚੀ ਹੈ | ਕੋਤਵਾਲੀ ਪੁਲਿਸ ਨੇ ਮਾਈਨਿੰਗ ਅਫ਼ਸਰ ਦੇ ਬਿਆਨਾਂ ਤਹਿਤ ਉਕਤ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਏ.ਐਸ.ਆਈ. ਜਸਵਿੰਦਰ ਸਿੰਘ ਵਲੋਂ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਸੰਤ ਸੀਚੇਵਾਲ ਵਲੋਂ ਪੰਜਾਬ ਤੋਂ ਬਾਹਰਲੇ ਤਖ਼ਤ ਸਾਹਿਬਾਨ ਲਈ ਸਿੱਧੀਆਂ ਹਵਾਈ ਉਡਾਣਾਂ ਦੀ ਮੰਗ ਅਗਲੀ ਖ਼ਬਰ ਗੁਲਾਬਗੜ੍ਹ ਜਗੀਰ ਵਿਖੇ 649ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।