24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਅਣਪਛਾਤਾ ਚੋਰ ਘਰ 'ਚ ਦਾਖਲ ਹੋ ਕੇ ਨਕਦੀ ਚੋਰੀ ਕਰਕੇ ਫਰਾਰ

ਅਜੀਤ ਡੈਸਕ 18-02-2026
ਕਪੂਰਥਲਾ, 17 ਫਰਵਰੀ (ਸਡਾਨਾ)-ਇਕ ਘਰ ਅੰਦਰੋਂ ਨਕਦੀ ਚੋਰੀ ਕਰਨ ਦੇ ਮਾਮਲੇ ਸੰਬੰਧੀ ਸਿਟੀ ਪੁਲਿਸ ਨੇ ਅਣਪਛਾਤੇ ਚੋਰ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਸਾਹਿਲ ਗੁਪਤਾ ਵਾਸੀ ਸ਼ੇਰਾਂਵਾਲਾ ਗੇਟ ਨੇ ਦੱਸਿਆ ਕਿ ਬੀਤੇ ਦਿਨ ਉਹ ਸ਼ਿਵਰਾਤਰੀ ਦੇ ਤਿਉਹਾਰ ਦੌਰਾਨ ਮੰਦਿਰ ਵਿਖੇ ਸੇਵਾ ਲਈ ਗਿਆ ਹੋਇਆ ਸੀ ਤੇ ਉਸ ਦੀ ਪਤਨੀ ਘਰ ਦੀ ਛੱਤ 'ਤੇ ਕੱਪੜੇ ਸੁਕਾ ਰਹੀ ਸੀ, ਜਿਸ ਦੌਰਾਨ ਦੁਪਹਿਰ ਕਰੀਬ ਸਾਢੇ 3-4 ਵਜੇ ਦੇ ਦਰਮਿਆਨ ਉਸ ਦੀ ਪਤਨੀ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਘਰ ਵਿਚ ਪਹਿਲੀ ਮੰਜ਼ਿਲ 'ਤੇ ਕਮਰੇ ਵਿਚ ਕੋਈ ਅਣਪਛਾਤਾ ਵਿਅਕਤੀ ਦਾਖਲ ਹੋ ਕੇ ਦਰਵਾਜੇ ਪਿੱਛੇ ਟੰਗਿਆਂ ਪੈਸਿਆਂ ਵਾਲਾ ਬੈਗ ਚੋਰੀ ਕਰਕੇ ਲੈ ਗਿਆ ਹੈ | ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਸ ਨੇ ਘਰ ਆ ਕੇ ਸੀ.ਸੀ.ਟੀ.ਵੀ. ਕੈਮਰੇ ਦੇਖੇ ਤਾਂ ਕਰੀਬ ਸਾਢੇ 3 ਵਜੇ ਇਕ ਵਿਅਕਤੀ ਪੌੜੀਆਂ ਰਾਹੀਂ ਪਹਿਲੀ ਮੰਜ਼ਿਲ 'ਤੇ ਬਣੇ ਕਮਰੇ ਵਿਚ ਦਾਖਲ ਹੋਇਆ ਤੇ ਦਰਵਾਜੇ ਪਿੱਛੇ ਟੰਗਿਆ ਬੈਗ ਚੋਰੀ ਕਰਕੇ ਫਰਾਰ ਹੋ ਗਿਆ | ਜਿਸ ਵਿਚ ਕਰੀਬ ਸਾਢੇ 3 ਲੱਖ ਰੁਪਏ ਤੋਂ ਵੱਧ ਦੀ ਨਕਦੀ ਸੀ | ਸਿਟੀ ਪੁਲਿਸ ਨੇ ਉਕਤ ਘਟਨਾ ਸਬੰਧੀ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਏ.ਐਸ.ਆਈ. ਗੁਰਸ਼ਰਨ ਸਿੰਘ ਵਲੋਂ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਵਿਅਕਤੀ ਨੂੰ ਜਖ਼ਮੀ ਕਰਕੇ ਅਣਪਛਾਤੇ ਲੁਟੇਰੇ 50 ਹਜ਼ਾਰ ਖੋਹ ਕੇ ਫਰਾਰ ਅਗਲੀ ਖ਼ਬਰ ਸੀ.ਆਈ.ਏ. ਸਟਾਫ਼ ਵਲੋਂ ਪਿਸਤੌਲ ਸਮੇਤ ਵਿਕਅਤੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।