ਨਡਾਲਾ, 17 ਫਰਵਰੀ (ਰਘਬਿੰਦਰ ਸਿੰਘ)-ਇਲਾਕੇ ਦੇ ਲੋਕਾਂ ਲਈ ਖ਼ੁਸ਼ਖ਼ਬਰੀ ਹੈ ਕਿ ਨਡਾਲਾ ਤੋਂ ਸੁਭਾਨਪੁਰ ਨੂੰ ਜੋੜਨ ਵਾਲੀ ਅਹਿਮ ਸੜਕ ਦਾ ਕੰਮ ਇੱਕ ਹਫ਼ਤੇ ਅੰਦਰ ਸ਼ੁਰੂ ਹੋਣ ਜਾ ਰਿਹਾ ਹੈ | ਲੰਮੇ ਸਮੇਂ ਤੋਂ ਖਸਤਾਹਾਲ ਹਾਲਤ ਕਾਰਨ ਇਸ ਸੜਕ 'ਤੇ ਆਵਾਜਾਈ ਕਰਦੇ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਅੱਜ ਇਸ ਸਬੰਧੀ ਗੱਲਬਾਤ ਕਰਦਿਆਂ ਪੀ. ਡਬਲਿਊ. ਡੀ. ਵਿਭਾਗ ਦੇ ਐਕਸੀਅਨ ਵਿਸ਼ਾਲ ਅੰਗੁਰਾਲ ਨੇ ਦੱਸਿਆ ਕਿ ਇਸ ਸਬੰਧੀ ਟੈਂਡਰ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ ਤੇ ਜਲਦ ਹੀ ਇਕ ਹਫ਼ਤੇ ਦੇ ਅੰਦਰ-ਅੰਦਰ ਮਸ਼ੀਨਰੀ ਮੌਕੇ 'ਤੇ ਪਹੁੰਚੇਗੀ | ਸੜਕ ਨਵੀਂ ਬਣਨ ਨਾਲ ਨਾ ਸਿਰਫ਼ ਆਵਾਜਾਈ ਸੁਗਮ ਹੋਵੇਗੀ, ਸਗੋਂ ਹਾਦਸਿਆਂ ਦੇ ਖ਼ਤਰੇ ਵਿਚ ਵੀ ਘਾਟ ਆਵੇਗੀ | ਇਲਾਕੇ ਦੇ ਵਸਨੀਕਾਂ ਨੇ ਪੰਜਾਬ ਸਰਕਾਰ ਤੇ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਦੇ ਇਸ ਕਦਮ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸੜਕ ਵਪਾਰਕ ਤੇ ਦਿਨਚਰੀ ਆਵਾਜਾਈ ਲਈ ਬਹੁਤ ਮਹੱਤਵਪੂਰਨ ਹੈ | ਉਨ੍ਹਾਂ ਨੇ ਉਮੀਦ ਜਤਾਈ ਕਿ ਕੰਮ ਮਿਆਰੀ ਤਰੀਕੇ ਨਾਲ ਅਤੇ ਨਿਰਧਾਰਿਤ ਸਮੇਂ ਅੰਦਰ ਪੂਰਾ ਕੀਤਾ ਜਾਵੇਗਾ | ਸਥਾਨਕ ਲੋਕਾਂ ਮੁਤਾਬਿਕ ਸੜਕ ਬਣਨ ਨਾਲ ਇਲਾਕੇ ਦੇ ਵਿਕਾਸ ਨੂੰ ਵੀ ਤਾਕਤ ਮਿਲੇਗੀ ਤੇ ਰੋਜ਼ਾਨਾ ਯਾਤਰਾ ਕਰਨ ਵਾਲਿਆਂ ਨੂੰ ਵੱਡੀ ਰਾਹਤ ਮਿਲੇਗੀ | ਜ਼ਿਕਰਯੋਗ ਹੈ ਇਸ ਮੰਦਭਾਗੀ ਸੜਕ ਤੇ ਪਿਛਲੇ ਲੰਮੇ ਸਮੇਂ ਤੋ ਸਿਆਸਤ ਚੱਲਦੀ ਆ ਰਹੀ ਸੀ ਤੇ ਦੋ-ਵਾਰ ਇਸ ਨਡਾਲਾ-ਸੁਭਾਨਪੁਰ-ਭੁਲੱਥ ਸੜਕ ਬਣਾਉਣ ਲਈ ਉਦਘਾਟਨ ਵੀ ਕੀਤੇ ਗਏ, ਪ੍ਰੰਤੂ ਕਿਸੇ ਕਾਰਨਾਂ ਕਰਕੇ ਕੰਮ ਸਿਰੇ ਨਹੀਂ ਚੜਿ੍ਹਆ ਤੇ ਹੁਣ ਫਿਰ ਇਸ ਐਲਾਨ ਨੇ ਲੋਕਾਂ ਦੇ ਚਿਹਰੇ ਤੇ ਰੌਣਕ ਲਿਆ ਦਿੱਤੀ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਨਡਾਲਾ-ਢਿਲਵਾਂ ਰੋਡ ਵੀ ਹੁਣੇ ਹੁਣੇ ਨਵੀਂ ਬਣੀ ਹੈ ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਸਹੂਲਤ ਮਿਲੀ ਹੈ ਤੇ