ਸੁਲਤਾਨਪੁਰ ਲੋਧੀ, 17 ਫਰਵਰੀ (ਥਿੰਦ)-ਟਿੱਬਾ ਤੇ ਇਸ ਦੇ ਆਸ ਪਾਸ ਪਿੰਡਾਂ ਦੇ ਲੋਕਾਂ ਨੂੰ ਚਮੜੀ ਤੇ ਵਾਲਾਂ ਦੇ ਰੋਗਾਂ ਦਾ ਉੱਚ ਪੱਧਰੀ ਇਲਾਜ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਕਮਿਊਨਿਟੀ ਹੈਲਥ ਸੈਂਟਰ ਟਿੱਬਾ ਵਿਖੇ ਅੰਤਰਰਾਸ਼ਟਰੀ ਪੱਧਰ ਦੀ ਡਰਮੈਟੋਲੋਜਿਸਟ ਡਾ. ਅਲਕਾ ਮਹਿਤਾ ਵਲੋਂ 21 ਫ਼ਰਵਰੀ ਨੂੰ ਸਿਵਲ ਸਰਜਨ ਡਾ ਸੰਜੀਵ ਭਗਤ ਦੀ ਅਗਵਾਈ ਹੇਠ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ | ਇਸ ਕੈਂਪ ਵਿਚ ਵਿਸ਼ਵ ਪ੍ਰਸਿੱਧ ਚਮੜੀ ਰੋਗ ਮਾਹਿਰ ਡਾ. ਅਲਕਾ ਮਹਿਤਾ ਤੇ ਉਨ੍ਹਾਂ ਦੀ ਟੀਮ ਸਵੇਰੇ 11 ਤੋਂ 2 ਵਜੇ ਤੱਕ ਮਰੀਜ਼ਾਂ ਦਾ ਚੈੱਕਅਪ ਕਰਨਗੇ | ਇਸ ਮੌਕੇ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ | ਵਰਨਣਯੋਗ ਹੈ ਕਿ ਡਾ. ਮਹਿਤਾ ਨੂੰ ਯੂਰਪੀਅਨ ਮੈਡੀਕਲ ਐਸੋਸੀਏਸ਼ਨ ਵਲੋਂ ਇੰਟਰਨੈਸ਼ਨਲ ਐਵਾਰਡ ਫ਼ਾਰ ਬੈੱਸਟ ਮੈਡੀਕਲ ਪੈ੍ਰਕਟਿਸ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ | ਡਿਜੀਟਲ ਹੈਲਥ ਖੇਤਰ ਵਿਚ ਉਨ੍ਹਾਂ ਦੀ ਨਵੀਂ ਸੋਚ ਕਾਰਨ ਉਨ੍ਹਾਂ ਦੇ ਤਿਆਰ ਕੀਤੇ ਡਾਇਗਨੋਸਟਿਕ ਸਾਫ਼ਟਵੇਅਰ ਲਈ ਉਨ੍ਹਾਂ ਨੂੰ ਯੂਰਪੀਅਨ ਮੈਡੀਕਲ ਕਾਨਫ਼ਰੰਸ ਵਿਚ ਪ੍ਰਸਿੱਧ ਕਵੀਨ ਵਿਕਟੋਰੀਆ ਮੈਡਲ ਲਈ ਵੀ ਨਾਮਜ਼ਦ ਕੀਤਾ ਗਿਆ ਹੈ | ਏ.ਆਈ. ਆਧਾਰਿਤ ਪਲੇਟਫ਼ਾਰਮ ਨੌਜਵਾਨ ਡਾਕਟਰਾਂ ਨੂੰ ਲਗਭਗ 97 ਫ਼ੀਸਦੀ ਤੱਕ ਸਹੀ ਤਕਨੀਕ ਤੇ ਇਲਾਜ ਯੋਜਨਾ ਬਣਾਉਣ ਵਿਚ ਮਦਦ ਕਰਦਾ ਹੈ |