21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਭਾਰਤੀ ਰੇਲਵੇ ਦੀ ਤਰੱਕੀ 'ਚ ਆਰ. ਸੀ. ਐਫ. ਦਾ ਮਹੱਤਵਪੂਰਨ ਯੋਗਦਾਨ-ਅਜੇ ਨੰਦਨ <br/>

ਅਜੀਤ ਡੈਸਕ 21-02-2026
ਕਪੂਰਥਲਾ, 20 ਫਰਵਰੀ (ਅਮਰਜੀਤ ਕੋਮਲ)- ਰੇਲ ਕੋਚ ਫ਼ੈਕਟਰੀ ਦੇ ਜਨਰਲ ਮੈਨੇਜਰ ਵਜੋਂ ਅਜੇ ਨੰਦਨ ਨੇ ਅਹੁਦਾ ਸੰਭਾਲਣ ਤੋਂ ਬਾਅਦ ਆਰ.ਸੀ.ਐਫ. ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਦੀ ਇਕ ਮੀਟਿੰਗ ਵਿਚ ਭਾਰਤੀ ਰੇਲਵੇ ਦੀ ਤਰੱਕੀ ਵਿਚ ਰੇਲ ਕੋਚ ਫ਼ੈਕਟਰੀ ਕਪੂਰਥਲਾ ਦੇ ਮਹੱਤਵਪੂਰਨ ਯੋਗਦਾਨ ਦੀ ਸ਼ਲਾਘਾ ਕੀਤੀ | ਉਨ੍ਹਾਂ ਰੇਲ ਡੱਬਿਆਂ ਦੇ ਨਿਰਮਾਣ ਨਾਲ ਸਬੰਧਿਤ ਅਧਿਕਾਰੀਆਂ ਨੂੰ ਵੱਖ-ਵੱਖ ਪੱਖਾਂ ਤੋਂ ਕੁੱਝ ਕੀਮਤੀ ਸੁਝਾਅ ਵੀ ਦਿੱਤੇ ਤੇ ਆਰ.ਸੀ.ਐਫ. ਵਿਚ ਗੁਣਵੱਤਾ, ਉਤਪਾਦਨ ਤੇ ਅਨੁਸ਼ਾਸਨ 'ਤੇ ਵਿਸ਼ੇਸ਼ ਜ਼ੋਰ ਦਿੱਤਾ | ਮੀਟਿੰਗ ਦੇ ਆਰੰਭ ਵਿਚ ਰਸਮੀ ਜਾਣ ਪਹਿਚਾਣ ਤੋਂ ਬਾਅਦ ਇਕ ਪੈ੍ਰਜ਼ਨਟੇਸ਼ਨ ਪੇਸ਼ ਕੀਤੀ ਗਈ ਜਿਸ ਵਿਚ ਨਵ-ਨਿਯੁਕਤ ਜਨਰਲ ਮੈਨੇਜਰ ਨੂੰ ਰੇਲ ਕੋਚ ਫ਼ੈਕਟਰੀ ਕਪੂਰਥਲਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣ ਦੇ ਨਾਲ-ਨਾਲ ਰੇਲ ਡੱਬਿਆਂ ਦੇ ਨਿਰਮਾਣ ਸੰਬੰਧੀ ਵੱਖ-ਵੱਖ ਗਤੀਵਿਧੀਆਂ ਤੇ ਅਜੋਕੇ ਸਮੇਂ 'ਚ ਚੱਲ ਰਹੇ ਵੱਖ-ਵੱਖ ਪ੍ਰੋਜੈਕਟਾਂ ਬਾਰੇ ਜਾਣੂ ਕਰਵਾਇਆ ਗਿਆ | ਵਰਨਣਯੋਗ ਹੈ ਕਿ ਭਾਰਤੀ ਰੇਲਵੇ ਮਕੈਨੀਕਲ ਇੰਜੀਨੀਅਰਿੰਗ ਸਰਵਿਸ ਦੇ 1989 ਬੈਚ ਦੇ ਅਧਿਕਾਰੀ ਅਜੇ ਨੰਦਨ ਇਸਤੋਂ ਪਹਿਲਾਂ ਉੱਤਰੀ ਪੱਛਮੀ ਫ਼ਰੰਟੀਅਰ ਰੇਲਵੇ ਗੁਹਾਟੀ ਵਿਚ ਪਿ੍ੰਸੀਪਲ ਚੀਫ਼ ਮਕੈਨੀਕਲ ਇੰਜੀਨੀਅਰ, ਵੱਖ-ਵੱਖ ਜ਼ੋਨਲ ਰੇਲਵੇ, ਉਤਪਾਦਨ ਇਕਾਈਆਂ, ਰੇਲ ਮੰਡਲਾਂ ਤੇ ਰੇਲਵੇ ਬੋਰਡ 'ਚ ਮੁਰਾਦਾਬਾਦ ਡਵੀਜ਼ਨ ਦੇ ਡਵੀਜ਼ਨਲ ਰੇਲ ਮੈਨੇਜਰ ਤੇ ਰੇਲਵੇ ਬੋਰਡ 'ਚ ਅਹਿਮ ਅਹੁਦਿਆਂ 'ਤੇ ਕਾਰਜਸ਼ੀਲ ਰਹਿੰਦਿਆਂ ਆਪਣੇ ਫ਼ਰਜ ਨਿਭਾ ਚੁੱਕੇ ਹਨ | ਭਾਰਤੀ ਰੇਲਵੇ ਵਿਚ 35 ਵਰਿ੍ਹਆਂ ਦੇ ਵਿਸ਼ੇਸ਼ ਤਜਰਬੇ ਸਦਕਾ ਉਹ ਭਾਰਤ ਤੇ ਵਿਦੇਸ਼ਾਂ ਵਿਚ ਉੱਚ ਪੱਧਰੀ ਸਮਾਗਮਾਂ 'ਚ ਆਪਣੀ ਤਕਨੀਕੀ ਤੇ ਪ੍ਰਬੰਧਕੀ ਕੁਸ਼ਲਤਾ ਦਾ ਪ੍ਰਦਰਸ਼ਨ ਕਰ ਚੁੱਕੇ ਹਨ |

ਪਿਛਲੀ ਖ਼ਬਰ ਬੀ.ਕੇ.ਯੂ. ਖ਼ਿਲਾਫ਼ ਪੁਲਿਸ ਕਾਰਵਾਈ ਕਿਸਾਨਾਂ ਦੇ ਲੋਕਤੰਤਰਿਕ ਅਧਿਕਾਰਾਂ 'ਤੇ ਸ਼ਰਮਨਾਕ ਹਮਲਾ- ਸੁਖਪਾਲ ਸਿੰਘ ਖਹਿਰਾ... ਅਗਲੀ ਖ਼ਬਰ ਮੁਹੱਲਾ ਪਲਾਹੀ ਗੇਟ ਵਿਖੇ ਸੀਵਰੇਜ ਜਾਮ ਹੋਣ ਕਾਰਨ ਇਲਾਕਾ ਵਾਸੀ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।