21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਬੀ.ਕੇ.ਯੂ. ਖ਼ਿਲਾਫ਼ ਪੁਲਿਸ ਕਾਰਵਾਈ ਕਿਸਾਨਾਂ ਦੇ ਲੋਕਤੰਤਰਿਕ ਅਧਿਕਾਰਾਂ 'ਤੇ ਸ਼ਰਮਨਾਕ ਹਮਲਾ- ਸੁਖਪਾਲ ਸਿੰਘ ਖਹਿਰਾ <br/>

ਅਜੀਤ ਡੈਸਕ 21-02-2026
ਭੁਲੱਥ, 20 ਫਰਵਰੀ (ਮੇਹਰ ਚੰਦ ਸਿੱਧੂ)- ਬੀ.ਕੇ.ਯੂ. ਉਗਰਾਹਾਂ ਵੱਲੋਂ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਬੇਰਹਿਮ ਬਲ ਪ੍ਰਯੋਗ ਦੀ ਕਾਰਵਾਈ ਸ਼ਰਮਨਾਕ ਤੇ ਗੈਰ ਸੰਵਿਧਾਨਿਕ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਜਾਇਜ਼ ਮੰਗਾਂ 'ਤੇ ਗੱਲਬਾਤ ਕਰਨ ਤੇ ਉਨ੍ਹਾਂ ਦੀਆਂ ਸਮੱਸਿਆ ਦਾ ਹੱਲ ਲੱਭਣ ਦੀ ਬਜਾਏ ਲਾਠੀਚਾਰਜ, ਗਿ੍ਫ਼ਤਾਰੀਆਂ ਤੇ ਡਰਾਉਣ ਧਮਕਾਉਣ ਦਾ ਰਾਹ ਚੁਣ ਰਹੀ ਹੈ, ਜੋ ਸਰਕਾਰ ਦਾ ਤਾਨਾਸ਼ਾਹੀ ਰਵੱਈਆ ਹੈ | ਉਨ੍ਹਾਂ ਕਿਹਾ ਕਿ ਅਧਿਆਪਕਾਂ, ਕਿਸਾਨਾਂ ਤੇ ਹੋਰ ਕਰਮਚਾਰੀ ਯੂਨੀਅਨ ਸਮੇਤ ਅੰਦੋਲਨ ਕਰ ਰਹੇ ਸੰਗਠਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ | ਖਹਿਰਾ ਨੇ ਕਿਹਾ ਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ ਤੇ ਸਰਕਾਰ ਅੰਨਦਾਤਾ ਦੇ ਹੱਕਾਂ ਨੂੰ ਕੁਚਲਣ ਵੱਲ ਤੁਰੀ ਪਈ ਹੈ | ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਗਿ੍ਫ਼ਤਾਰ ਕੀਤੇ ਗਏ ਸਾਰੇ ਕਿਸਾਨ ਤੁਰੰਤ ਰਿਹਾਅ ਕੀਤੇ ਜਾਣ ਤੇ ਉਨ੍ਹਾਂ ਖ਼ਿਲਾਫ਼ ਕੀਤੇ ਦਰਜ ਸਾਰੇ ਮਾਮਲੇ ਵਾਪਸ ਲਏ ਜਾਣ |

ਪਿਛਲੀ ਖ਼ਬਰ ਵਿਰਾਸਤੀ ਫਾਊਾਡੇਸ਼ਨ ਨੇ ਸਰਹੱਦੀ ਖੇਤਰ ਦੇ ਗੋਦ ਲਏ 6 ਪਿੰਡਾਂ ਦੀਆਂ ਪੰਚਾਇਤਾਂ ਨੂੰ ਮਾਲੀ ਸਹਾਇਤਾ ਦੇ ਦਿੱਤੇ ਚੈੱਕ ਅਗਲੀ ਖ਼ਬਰ ਭਾਰਤੀ ਰੇਲਵੇ ਦੀ ਤਰੱਕੀ 'ਚ ਆਰ. ਸੀ. ਐਫ. ਦਾ ਮਹੱਤਵਪੂਰਨ ਯੋਗਦਾਨ-ਅਜੇ ਨੰਦਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।