ਫਗਵਾੜਾ, 27 ਫਰਵਰੀ (ਹਰਜੋਤ ਸਿੰਘ ਚਾਨਾ)- ਥਾਣਾ ਸਤਨਾਮਪੁਰਾ ਪੁਲਿਸ ਨੇ ਦੇਹ ਵਪਾਰ ਦਾ ਧੰਦਾ ਕਰਨ ਵਾਲੀਆਂ ਚਾਰ ਲੜਕੀਆਂ ਨੂੰ ਨਕਦੀ ਤੇ ਹੋਰ ਸਾਮਾਨ ਸਮੇਤ ਗਿ੍ਫਤਾਰ ਕਰਕੇ ਉਨ੍ਹਾਂ ਖਿਲਾਫ ਕੇਸ ਦਰਜ ਕੀਤਾ ਹੈ ਜਦਕਿ ਦੋ ਨੌਜਵਾਨ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਹੋ ਗਏ | ਜਾਣਕਾਰੀ ਅਨੁਸਾਰ ਥਾਣਾ ਸਤਨਾਮਪੁਰਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮਹੇੜੂ ਵਿੱਚ ਪੀ.ਜੀ. ਦੇ ਨੇੜੇ ਕੁਝ ਲੜਕੀਆਂ ਦੇਹ ਵਪਾਰ ਦਾ ਧੰਦਾ ਕਰਦੀਆਂ ਹਨ | ਇਸ ਸੂਚਨਾ ਦੇ ਆਧਾਰ 'ਤੇ ਥਾਣਾ ਸਤਨਾਮਪੁਰਾ ਦੀ ਐਸ.ਐਚ.ਓ. ਇੰਸਪੈਕਟਰ ਅਮਨਦੀਪ ਕੌਰ ਦੀ ਅਗਵਾਈ 'ਚ ਪੁਲਿਸ ਨੇ ਛਾਪੇਮਾਰੀ ਕੀਤੀ | ਪੁਲਿਸ ਨੇ ਮੌਕੇ ਤੋਂ ਹਦੀਜਾਹ ਨਾਨਟੇ ਪੁੱਤਰੀ ਮੁਟਗੂਬੇ, ਨਾਕਾਜਿਬੇ ਜੋਸਫਿਨ ਪੁੱਤਰੀ ਜਾਨ ਕਿਊਬੇ, ਸੁਖਵਿੰਦਰ ਕੌਰ ਵਾਸੀ ਪਟੇਲ ਨਗਰ ਤੇ ਪ੍ਰੀਆ ਜਲੰਧਰ ਨੂੰ ਕਾਬੂ ਕਰ ਲਿਆ ਹੈ | ਪੁਲਿਸ ਨੇ ਸਾਰੇ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਕੇ ਗਿ੍ਫਤਾਰ ਕਰ ਲਿਆ ਹੈ |