ਪ੍ਰਸਿੱਧ ਸਮਾਜ ਸੇਵਕ ਐਨ. ਆਰ. ਆਈ. ਬਹਾਦਰ ਸਿੰਘ ਦਾ ਬਲੱਡ ਬੈਂਕ ਪੁੱਜਣ 'ਤੇ ਸਵਾਗਤ
ਅਜੀਤ ਡੈਸਕ
28-02-2026
ਫਗਵਾੜਾ, 27 ਫਰਵਰੀ (ਅਸ਼ੋਕ ਕੁਮਾਰ ਵਾਲੀਆ)- ਪਰਦੇਸ ਦੀ ਧਰਤੀ 'ਤੇ ਪੰਜਾਬ ਦਾ ਮਾਣ ਵਧਾਉਣ ਵਾਲੇ ਸੇਵਾ ਦੇ ਪੁੰਜ ਯੂ.ਐੱਸ.ਏ. ਦੇ ਉਦਯੋਗਪਤੀ ਸ. ਬਹਾਦਰ ਸਿੰਘ ਨੇ ਬਲੱਡ ਬੈਂਕ ਫਗਵਾੜਾ ਦਾ ਦੌਰਾ ਕੀਤਾ ਤੇ ਬਲੱਡ ਬੈਂਕ ਵਲੋਂ ਕੀਤੀਆਂ ਜਾ ਰਹੀਆਂ ਸਰਗਰਮੀਆਂ ਪ੍ਰਤੀ ਸੰਤੁਸ਼ਟਤਾ ਪ੍ਰਗਟਾਈ | ਬਹਾਦਰ ਸਿੰਘ 'ਵਨ ਬੀਟ ਮੈਡੀਕਲ ਗਰੁੱਪ ਅਮਰੀਕਾ' ਦੇ ਸੰਸਥਾਪਕ ਹਨ ਤੇ ਉਹ ਭਾਰਤ ਖ਼ਾਸ ਕਰ ਕੇ ਯੂ.ਪੀ. ਤੇ ਪੰਜਾਬ ਵਿਚ ਮੁਫ਼ਤ ਸਿਹਤ ਸੇਵਾਵਾਂ ਦਾ ਯੋਗਦਾਨ ਦੇ ਰਹੇ ਹਨ | ਬਲੱਡ ਬੈਂਕ 'ਚ ਪੁੱਜੇ ਬਹਾਦਰ ਸਿੰਘ ਨੂੰ ਦੁਸ਼ਾਲਾ, ਯਾਦਗਾਰੀ ਚਿੰਨ੍ਹ ਪਿ੍ੰਸੀਪਲ ਗੁਰਮੀਤ ਸਿੰਘ ਪਲਾਹੀ ਵਲੋਂ ਭੇਟ ਕੀਤਾ ਗਿਆ | ਉਨ੍ਹਾਂ ਨੇ ਬਲੱਡ ਬੈਂਕ ਨੂੰ ਮਾਇਕ ਸਹਾਇਤਾ ਵੀ ਪ੍ਰਦਾਨ ਕੀਤੀ | ਇਸ ਸਮੇਂ ਬਲੱਡ ਬੈਂਕ ਸਟਾਫ਼ ਅਤੇ ਸੁਖਵਿੰਦਰ ਸਿੰਘ ਹਾਜ਼ਰ ਸਨ |