ਓਠੀਆਂ, 27 ਫਰਵਰੀ (ਗੁਰਵਿੰਦਰ ਸਿੰਘ ਛੀਨਾ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਹਲਕਾ ਇੰਚਾਰਜ ਸੋਨੀਆ ਮਾਨ ਵਲੋਂ ਅੱਜ ਪਿੰਡ ਕੜਿਆਲ ਵਿਖੇ ਸਰਪੰਚ ਹਰਮਨਦੀਪ ਸਿੰਘ ਦੇ ਗ੍ਰਹਿ ਵਿਖੇ ਹਲਕਾ ਰਾਜਾਸਾਂਸੀ ਦੇ ਵੱਖ-ਵੱਖ ਪਿੰਡ ਬੋਹਲੀਆਂ, ਮਟੀਆਂ, ਈਸਾਪੁਰ, ਆਲਮਪੁਰਾ, ਕੜਿਆਲ, ਜਸਤਰਵਾਲ, ਉਮਰਪੁਰਾ, ਛੀਨਾ ਕਰਮ ਸਿੰਘ, ਨੇਪਾਲ, ਤੱਲੇ ਪਿੰਡਾਂ ਦੇ ਸਰਪੰਚਾਂ ਨਾਲ ਵਿਕਾਸ ਸੰਬੰਧੀ ਮੀਟਿੰਗ ਕੀਤੀ ਅਤੇ ਪਿੰਡਾਂ ਦੇ ਰਹਿੰਦੇ ਵਿਕਾਸ ਦੇ ਕੰਮਾਂ ਦੀ ਪਿੰਡ ਦੇ ਸਰਪੰਚ ਪਾਸੋਂ ਜਾਣਕਾਰੀ ਮੰਗੀ ਸਰਬ ਸੰਮਤੀ ਨਾਲ ਚੁਣੀਆਂ ਗਈਆਂ ਕਈ ਪਿੰਡਾਂ ਦੀਆਂ ਪੰਚਾਇਤਾਂ ਨੂੰ ਪੰਜ-ਪੰਜ ਲੱਖ ਦੇ ਚੈੱਕ ਵੀ ਦਿੱਤੇ | ਉਨ੍ਹਾਂ ਪਿੰਡਾਂ ਦੇ ਸਰਪੰਚਾਂ ਨੂੰ ਪੰਚਾਇਤ ਖਾਤਿਆਂ ਵਿਚ ਪਏ ਪੈਸਿਆਂ ਨੂੰ ਵਿਕਾਸ ਦੇ ਰਹਿੰਦੇ ਕੰਮਾਂ ਵਿਚ ਲਗਾਉਣ ਲਈ ਹਦਾਇਤਾਂ ਦਿੱਤੀਆਂ ਅਤੇ ਹੋਰ ਗ੍ਰਾਂਟਾਂ ਜਾਰੀ ਕਰਨ ਦਾ ਭਰੋਸਾ ਦਿੱਤਾ | ਉਨ੍ਹਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਜੋ ਵਾਅਦਾ ਪੰਜਾਬ ਵਾਸੀਆਂ ਨਾਲ ਕੀਤਾ ਹੈ ਉਨ੍ਹਾਂ ਨੂੰ ਹਰ ਹਾਲਤ ਵਿਚ ਪੂਰਾ ਕਰ ਰਹੇ ਹਨ | ਜਿਹੜੇ ਵੀ ਪਿੰਡ ਦਾ ਜੋ ਵੀ ਵਿਕਾਸ ਅਧੂਰਾ ਪਿਆ ਉਸ ਨੂੰ ਜਲਦੀ ਪੂਰਾ ਕੀਤਾ ਜਾਵੇਗਾ | ਜਿਸ ਤਰ੍ਹਾਂ ਭਗਵੰਤ ਮਾਨ ਦੀ ਸਰਕਾਰ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰ ਰਹੀ | ਇਸੇ ਤਰ੍ਹਾਂ ਹੀ 2027 ਵਿਚ ਵੀ ਪੰਜਾਬ ਦੇ ਵਾਸੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ | ਸਰਪੰਚਾਂ ਨੇ ਹਲਕਾ ਇੰਚਾਰਜ ਸੋਨੀਆ ਮਾਨ ਦਾ ਧੰਨਵਾਦ ਕੀਤਾ ਅਤੇ 2027 ਭਾਰੀ ਬਹੁਮੱਤ ਨਾਲ ਜਿਤਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਵਾਅਦਾ ਕੀਤਾ | ਇਸ ਮੌਕੇ ਸਰਪੰਚ ਹਰਮਨਦੀਪ ਸਿੰਘ ਕੜਿਆਲ, ਸਰਪੰਚ ਅਮਰਜੀਤ ਸਿੰਘ ਮੁਹਾਰ, ਜਗਬੀਰ ਸਿੰਘ ਤੱਲਾ, ਪਰਮਜੀਤ ਸਿੰਘ ਫੌਜੀ ਤੱਲਾ, ਸਰਪੰਚ ਬਲਜਿੰਦਰ ਸਿੰਘ ਧਰਮਕੋਟ, ਸਰਪੰਚ ਜਸਪਾਲ ਸਿੰਘ ਬੋਹਲੀਆਂ, ਸਰਪੰਚ ਜਗੀਰ ਸਿੰਘ ਉਮਰਪੁਰਾ, ਸਰਪੰਚ ਗੁਰਸਾਹਿਬ ਸਿੰਘ ਛੀਨਾ ਕਰਮ ਸਿੰਘ, ਬੀ.ਡੀ.ਓ. ਪ੍ਰਗਟ ਸਿੰਘ ਹਰਸਾ ਛੀਨਾ ਬੀ.ਡੀ.ਓ. ਸ਼ਮਸ਼ੇਰ ਸਿੰਘ ਚੋਗਾਵਾਂ, ਸਰਪੰਚ ਪ੍ਰਗਟ ਸਿੰਘ ਮੁਮੰਦ, ਸਰਪੰਚ ਗੁਰ ਸਿਮਰਨਜੀਤ ਸਿੰਘ ਈਸਾਪੁਰ, ਨਵਪ੍ਰੀਤ ਸਿੰਘ ਸੰਧੂ ਮੈਂਬਰ ਬਲਾਕ ਸੰਮਤੀ, ਯੂਥ ਪ੍ਰਧਾਨ ਬਲਾਕ ਲਵਪ੍ਰੀਤ ਸਿੰਘ ਬਾਠ, ਅਮਨਦੀਪ ਕੰਬੋਜ ਪਰਮਜੀਤ ਸਿੰਘ ਸ਼ਾਹ ਆਦਿ ਹਾਜ਼ਰ ਸਨ |