26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਅੱਖਾਂ ਦਾ ਚੈੱਕਅਪ ਕੈਂਪ 1 ਮਾਰਚ ਨੂੰ

ਅਜੀਤ ਡੈਸਕ 28-02-2026
ਸੁਲਤਾਨਪੁਰ ਲੋਧੀ, 27 ਫਰਵਰੀ (ਨਰੇਸ਼ ਹੈਪੀ)-ਸਮਾਜ ਸੇਵਕ ਸ਼੍ਰੀ ਕੁਲਦੀਪ ਚੰਦ ਛੂਰਾ ਦੀ ਨਿਗਰਾਨੀ ਹੇਠ ਅਤੇ ਐਨਆਰਆਈ ਨਰੇਸ਼ ਛੂਰਾ, ਸੁਦੇਸ਼ ਛੂਰਾ, ਰਾਜਾ ਛੂਰਾ ਅਤੇ ਰਾਕੇਸ਼ ਛੂਰਾ ਦੇ ਸਹਿਯੋਗ ਨਾਲ 172ਵਾਂ ਮੁਫ਼ਤ ਅੱਖਾਂ ਦਾ ਚੈੱਕਅਪ ਕੈਂਪ 1 ਮਾਰਚ ਐਤਵਾਰ ਨੂੰ ਤਹਿਸੀਲ ਦੇ ਪਿੰਡ ਉਗਰਪੁਰ (ਡੱਲਾ) ਵਿਚ ਲਗਾਇਆ ਜਾ ਰਿਹਾ ਹੈ | ਕੈਂਪ ਵਿਚ ਮਰੀਜ਼ਾਂ ਦੀ ਅੱਖਾਂ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ | ਸਰਜਰੀ ਦੀ ਲੋੜ ਵਾਲੇ ਮਰੀਜ਼ਾਂ ਦੀ ਸਰਜਰੀ ਮੁਫ਼ਤ ਕੀਤੀ ਜਾਵੇਗੀ | ਐਨ ਆਰ ਆਈ ਅਤੇ ਸਮਾਜ ਸੇਵਕ ਕਿੰਗ ਛੂਰਾ ਦੇ ਦੱਸਿਆ ਕਿ ਡਾਕਟਰ ਗੁਪਤਾ, ਡਾਕਟਰ ਰਮੇਸ਼ ਮਾਹਨਾ ਅਤੇ ਉਨ੍ਹਾਂ ਦੀਆਂ ਟੀਮਾਂ ਕੈਂਪ ਵਿਚ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਤੇ ਅਪਰੇਸ਼ਨ ਕਰਨਗੀਆਂ |
ਪਿਛਲੀ ਖ਼ਬਰ ਅਣਪਛਾਤੇ ਚੋਰ ਕਿਸਾਨ ਦੀ ਮੋਟਰ ਤੋਂ ਦੋ ਗਊਆਂ ਚੋਰੀ ਕਰਕੇ ਹੋਏ ਫਰਾਰ ਅਗਲੀ ਖ਼ਬਰ ਸੰਤ ਸੀਚੇਵਾਲ ਨੇ ਪਰਵਾਸੀ ਪੰਜਾਬੀਆਂ ਨੂੰ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਕੀਤਾ ਪ੍ਰੇਰਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।