26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਅਣਪਛਾਤੇ ਚੋਰ ਕਿਸਾਨ ਦੀ ਮੋਟਰ ਤੋਂ ਦੋ ਗਊਆਂ ਚੋਰੀ ਕਰਕੇ ਹੋਏ ਫਰਾਰ

ਅਜੀਤ ਡੈਸਕ 28-02-2026
ਕਪੂਰਥਲਾ, 27 ਫਰਵਰੀ (ਸਡਾਨਾ)-ਮੋਟਰ ਤੋਂ ਗਾਵਾਂ ਚੋਰੀ ਕਰਨ ਦੇ ਮਾਮਲੇ ਸਬੰਧੀ ਸਦਰ ਪੁਲਿਸ ਨੇ ਅਣਪਛਾਤੇ ਚੋਰਾਂ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਬਲਦੇਵ ਸਿੰਘ ਵਾਸੀ ਨੱਥੂ ਚਾਹਲ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਰਾਤ ਦੇ ਸਮੇਂ ਆਪਣੀ ਮੋਟਰ 'ਤੇ ਸੁੱਤਾ ਹੋਇਆ ਸੀ ਤੇ ਉਸ ਨੂੰ ਗੱਡੀ ਸਟਾਰਟ ਹੋਣ ਦੀ ਆਵਾਜ਼ ਆਈ, ਜਦੋਂ ਉਸ ਨੇ ਉੱਠ ਕੇ ਦੇਖਿਆ ਤਾਂ ਉਸ ਦੀਆਂ ਦੋ ਗਊਆਂ ਖੁਰਲੀ 'ਤੇ ਨਹੀਂ ਸਨ | ਸ਼ਿਕਾਇਤਕਰਤਾ ਅਨੁਸਾਰ ਬੀਤੇ ਦੋ ਮਹੀਨੇ ਪਹਿਲਾਂ ਰਾਤ ਦੇ ਸਮੇਂ ਉਸ ਦੇ ਗੁਆਂਢੀ ਗਿਆਨ ਸਿੰਘ ਦੀ ਟਰਾਲੀ ਚੋਰੀ ਹੋ ਗਈ ਤੇ ਬੀਤੇ ਮਹੀਨੇ ਉਸ ਦੀ ਇਕ ਮੱਝ ਵੀ ਚੋਰੀ ਹੋਈ ਹੈ | ਸਦਰ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤਹਿਤ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਏ.ਐਸ.ਆਈ. ਭੁਪਿੰਦਰ ਸਿੰਘ ਵਲੋਂ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਮਾਡਰਨ ਜੇਲ੍ਹ ਦੇ ਹਵਾਲਾਤੀ ਪਾਸੋਂ ਨਸ਼ੀਲਾ ਪਦਾਰਥ ਤੇ ਭੰਗ ਬਰਾਮਦ ਅਗਲੀ ਖ਼ਬਰ ਅੱਖਾਂ ਦਾ ਚੈੱਕਅਪ ਕੈਂਪ 1 ਮਾਰਚ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।