ਨਡਾਲਾ, 27 ਫਰਵਰੀ (ਰਘਬਿੰਦਰ ਸਿੰਘ)- ਦਸਮੇਸ਼ ਸਪੋਰਟਸ ਕਲੱਬ ਐਨ.ਆਰ.ਆਈ. ਲੱਖਣ-ਕੇ-ਪੱਡਾ ਵੱਲੋਂ 69ਵਾਂ ਦੋ ਦਿਨਾਂ ਕਬੱਡੀ ਮੇਲਾ 28 ਫਰਵਰੀ ਤੋਂ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਕਲੱਬ ਮੈਂਬਰਾਂ ਨੇ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਜੋਰਾਂ-ਸ਼ੋਰਾਂ ਨਾਲ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਇਲਾਕੇ ਭਰ ਦੇ ਖੇਡ ਪ੍ਰੇਮੀਆਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ 28 ਫ਼ਰਵਰੀ ਤੇ 1 ਮਾਰਚ ਨੂੰ ਮੇਲੇ ਦੌਰਾਨ ਕਬੱਡੀ ਦੇ ਰੋਮਾਂਚਕ ਮੁਕਾਬਲੇ ਕਰਵਾਏ ਜਾਣਗੇ | ਇਸ ਦੌਰਾਨ ਕਬੱਡੀ ਓਪਨ, 72 ਕਿੱਲੋ ਭਾਰ ਵਰਗ ਤੇ 40 ਕਿੱਲੋ ਭਾਰ ਵਰਗ ਦੇ ਮੈਚ ਹੋਣਗੇ | ਜੇਤੂ ਰਹੇ ਖਿਡਾਰੀਆਂ ਤੇ ਬੈੱਸਟ ਰੇਡਰ ਤੇ ਜਾਫੀ ਨੂੰ ਦਿਲ ਖਿਚਵੇਂ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਤੋਂ ਇਲਾਵਾ ਹਲਕਾ ਇੰਚਾਰਜ ਭੁਲੱਥ ਐਡਵੋਕੇਟ ਹਰਸਿਮਰਨਜੀਤ ਸਿੰਘ ਘੁੰਮਣ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ |